ਅਕਲੀਆਂ ਕਲਾਂ: ਹਵਾਈ ਜਹਾਜ਼ ਡਿੱਗਣ ਨਾਲ 1 ਮੌਤ, 9 ਜ਼ਖ਼ਮੀ....
ਬਠਿੰਡਾ, 7 ਮਈ 2025 – ਅੱਜ ਦੇਰ ਰਾਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਅਕਲੀਆਂ ਕਲਾਂ ਵਿਚ ਅਚਾਨਕ ਇਕ ਹਵਾਈ ਜਹਾਜ਼ ਡਿੱਗ ਪਿਆ। ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਹੋਰ 9 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਮੌਕੇ ’ਤੇ ਇਕੱਤਰ ਹੋ ਕੇ ਵੀਡੀਓ ਬਣਾਈਆਂ, ਪਰ ਥੋੜ੍ਹੀ ਦੇਰ ਬਾਅਦ ਪ੍ਰਸ਼ਾਸਨ ਨੇ ਇਲਾਕੇ ਨੂੰ ਘੇਰ ਲਿਆ ਅਤੇ ਸੀਲ ਕਰ ਦਿੱਤਾ।
