ਪਟਿਆਲਾ: ਵਿਆਹ ਤੋਂ ਇਨਕਾਰ ਕਰਨ 'ਤੇ ਇੱਕ ਲੜਕੀ ਵੱਲੋਂ ਛੱਤ ਤੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਦੋਂ ਲੜਕੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਲੜਕੀ ਨੇ ਛੱਤ ਤੋਂ ਛਾਲ ਮਾਰ ਦਿੱਤੀ। ਇਸ ਘਟਨਾ ਵਿੱਚ ਲੜਕੀ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਇਸ ਸਬੰਧੀ ਲੜਕੀ ਸਿਮਰਨ ਪੁੱਤਰੀ ਵਿਨੋਦ ਕੁਮਾਰ ਵਾਸੀ ਪਠਾਣਾਂ ਵਾਲਾ ਮੁਹੱਲਾ ਸਨੌਰ ਦੀ ਸ਼ਿਕਾਇਤ ’ਤੇ ਥਾਣਾ ਸਨੌਰ ਦੀ ਪੁਲੀਸ ਨੇ ਪ੍ਰੀਤ ਲਾਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੁਹੱਲਾ ਬਲੋਚਾਵਾਲਾ ਥਾਣਾ ਸਨੌਰ, ਦਵਿੰਦਰ ਕੌਰ ਪਤਨੀ ਸਵ. ਮਹਿੰਦਰ ਸਿੰਘ, ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪੰਜਾਬੀ ਬਾਗ, ਸਨੌਰ ਹੈ।
ਲੜਕੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਪ੍ਰੀਤਲਾਲ ਸਿੰਘ ਉਸ ਦਾ ਗੁਆਂਢੀ ਸੀ, ਜਿਸ ਨਾਲ ਉਸ ਦੀ ਦੋਸਤੀ ਹੋ ਗਈ। ਪ੍ਰੀਤਲਾਲ ਨੇ ਉਸ ਨੂੰ ਬਲੈਕਮੇਲ ਕਰਕੇ 23 ਹਜ਼ਾਰ ਰੁਪਏ ਲੈ ਲਏ। ਇਸ ਤੋਂ ਬਾਅਦ 21 ਅਪ੍ਰੈਲ ਨੂੰ ਪ੍ਰੀਤਲਾਲ ਦੀ ਮਾਸੀ ਦਵਿੰਦਰ ਕੌਰ ਅਤੇ ਉਸ ਦਾ ਲੜਕਾ ਸੁਖਦੇਵ ਸਿੰਘ ਆ ਕੇ ਉਸ ਨਾਲ ਗਾਲੀ-ਗਲੋਚ ਕਰਨ ਲੱਗੇ। ਉਹ ਕਹਿਣ ਲੱਗੇ ਕਿ ਪ੍ਰੀਤਲਾਲ ਜਿਸ ਨੇ ਵਿਆਹ ਦਾ ਵਾਅਦਾ ਕੀਤਾ ਸੀ, ਉਹ ਹੁਣ ਵਿਆਹ ਨਹੀਂ ਕਰੇਗਾ। ਉਕਤ ਵਿਅਕਤੀਆਂ ਤੋਂ ਪਰੇਸ਼ਾਨ ਹੋ ਕੇ ਸਿਮਰਨ ਨੇ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਪੁਲੀਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਧਾਰਾ 385, 506 ਅਤੇ 120 ਬੀ.ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

