ਲੁਧਿਆਣਾ (ਸੰਦੀਪ ਚੱਢਾ) : ਬਰਗਰ ਖਰੀਦਣ ਗਈਆਂ ਲੜਕੀਆਂ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਗਰ ਵੇਚਣ ਵਾਲੇ ਨੇ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਕੁੜੀਆਂ ਨੇ ਘਰ ਆ ਕੇ ਸਾਰੀ ਗੱਲ ਘਰਦਿਆਂ ਨੂੰ ਦੱਸੀ। ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੀੜਤ ਲੜਕੀਆਂ ਦੇ ਪਿਤਾ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੇ ਮੁਲਜ਼ਮ ਬਚਨ ਲਾਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ।
ਪੀੜਤਾ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀਆਂ ਦੋ ਬੇਟੀਆਂ ਹਨ। ਇੱਕ ਦੀ ਉਮਰ 10 ਸਾਲ ਅਤੇ ਦੂਜੇ ਦੀ ਉਮਰ 9 ਸਾਲ ਹੈ। ਦੋਵੇਂ ਲੜਕੀਆਂ ਬਰਗਰ ਖਰੀਦਣ ਲਈ ਉਨ੍ਹਾਂ ਦੇ ਘਰ ਨੇੜੇ ਮੁਲਜ਼ਮ ਬਚਨ ਲਾਲ ਕੋਲ ਗਈਆਂ ਸਨ। ਇਸ ਦੌਰਾਨ ਮੁਲਜ਼ਮ ਨੇ ਉਸ ਦੀਆਂ ਧੀਆਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਲੜਕੀਆਂ ਨੇ ਘਰ ਆ ਕੇ ਸਾਰੀ ਘਟਨਾ ਬਾਰੇ ਦੱਸਿਆ।

