ਲੁਧਿਆਣਾ (ਸੰਦੀਪ ਚੱਢਾ) : ਘਰੋਂ ਸਕੂਲ ਜਾਣ ਵਾਲੀ 16 ਸਾਲਾ ਨਾਬਾਲਗ ਲੜਕੀ ਦੇ ਲਾਪਤਾ ਹੋਣ ਦੇ ਮਾਮਲੇ 'ਚ ਥਾਣਾ ਹੈਬੋਵਾਲ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਗੋਪਾਲ ਨਗਰ ਦੇ ਰਹਿਣ ਵਾਲੇ ਪਿਤਾ ਨੇ ਦੱਸਿਆ ਕਿ 23 ਮਈ ਨੂੰ ਉਸ ਦੀ 16 ਸਾਲਾ ਬੇਟੀ ਘਰ ਤੋਂ ਸਕੂਲ ਪੜ੍ਹਨ ਲਈ ਗਈ ਸੀ, ਪਰ ਵਾਪਸ ਨਹੀਂ ਆਈ। ਉਨ੍ਹਾਂ ਨੂੰ ਸ਼ੱਕ ਹੈ ਕਿ ਕੋਈ ਉਸ ਨੂੰ ਵਰਗਲਾ ਕੇ ਵਿਆਹ ਦੀ ਨੀਅਤ ਨਾਲ ਆਪਣੇ ਨਾਲ ਲੈ ਗਿਆ ਹੈ।

