ਅੰਮ੍ਰਿਤਸਰ (ਸੰਦੀਪ ਚੱਢਾ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ-ਪਾਕਿਸਤਾਨ ਸਰਹੱਦ 'ਤੇ ਹੈਰੋਇਨ ਦੀ ਤਸਕਰੀ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਸ.ਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਰੋਡਾ ਵਾਲਾ ਖੁਰਦ ਅਤੇ ਰਤਨ ਖੁਰਦ ਵਿੱਚ ਅੱਜ ਸਵੇਰੇ ਦੋ ਡਰੋਨਾਂ ਨੂੰ ਕਾਬੂ ਕੀਤਾ ਹੈ, ਜਿਸ ਦੇ ਨਾਲ ਇੱਕ ਪੈਕਟ ਹੈਰੋਇਨ ਬਰਾਮਦ ਹੋਈ ਹੈ। ਇਸ ਦੌਰਾਨ ਫੜੀ ਗਈ ਹੈਰੋਇਨ ਦੀ ਕੀਮਤ ਕਰੀਬ 6 ਕਰੋੜ ਰੁਪਏ ਹੈ। 7 ਰੌਸ਼ਨ ਰਾਉਂਡਾਂ ਵਾਲਾ ਇੱਕ ਪੈਕੇਟ ਵੀ ਜ਼ਬਤ ਕੀਤਾ ਗਿਆ ਹੈ।




