ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਆਰ ਟੀ ਆਈ, ਮਨਰੇਗਾ, ਗਰੀਬ ਰੱਥ ਵਰਗੀਆਂ ਰੇਲ ਗੱਡੀਆਂ ਲਿਆਉਣ ਦਾ ਕੰਮ ਲਾਲੂ ਯਾਦਵ ਅਤੇ ਯੂਪੀਏ ਸਰਕਾਰ ਨੇ ਕੀਤਾ ਹੈ। ਜੇਕਰ ਭਾਜਪਾ ਦੀ ਨਜ਼ਰ ਵਿੱਚ ਇਹ ਜੰਗਲ ਰਾਜ ਹੈ ਤਾਂ ਅੱਜ ਨਰਿੰਦਰ ਮੋਦੀ ਦਾ ਰਾਜ ‘ਰਕਸ਼ਸਰਾਜ’ ਹੈ।
