ਪੰਜਾਬ ਡੈਸਕ: ਗੇਮ ਖੇਡਣ ਦੀ ਸ਼ੌਕੀਨ ਔਰਤ ਦੇ ਕਾਰਨਾਮੇ ਦੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ, ਹੁਸ਼ਿਆਰਪੁਰ ਦੇ ਮੁਕੇਰੀਆ ਦੇ ਕਸਬਾ ਹਾਜੀਪੁਰ 'ਚ ਇਕ ਔਰਤ ਪਿਛਲੇ ਇਕ ਸਾਲ ਤੋਂ ਲਾਪਤਾ ਹੈ। ਪਤੀ ਦਾ ਕਹਿਣਾ ਹੈ ਕਿ ਮੇਰੀ ਪਤਨੀ ਨੂੰ ਫੋਨ 'ਤੇ ਫ੍ਰੀ ਫਾਇਰ ਗੇਮ ਖੇਡਣ ਦਾ ਸ਼ੌਕ ਸੀ ਅਤੇ ਉਹ ਕਿਸੇ ਦੇ ਪ੍ਰਭਾਵ ਹੇਠ ਘਰ ਛੱਡ ਕੇ ਗਈ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜਤ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਵਿਆਹ 2011 ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੂਨਕ ਦੀ ਰਹਿਣ ਵਾਲੀ ਅਨੀਤਾ ਕੋਸ਼ਿਕ ਨਾਲ ਹੋਇਆ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਮੇਰੇ 2 ਬੇਟੇ ਵੀ ਹਨ। 2020 ਵਿੱਚ ਅਨੀਤਾ ਨੂੰ ਮੋਬਾਈਲ 'ਤੇ ਗੇਮ ਖੇਡਣ ਦਾ ਸ਼ੌਕ ਹੋ ਗਿਆ ਅਤੇ ਉਹ ਹਰ ਰੋਜ਼ ਆਪਣੇ ਮੋਬਾਈਲ 'ਤੇ ਫ੍ਰੀ ਫਾਇਰ ਗੇਮ ਖੇਡਦੀ ਸੀ।
ਇਸ ਦੌਰਾਨ ਉਸਦੀ ਇੱਕ ਲੜਕੇ ਨਾਲ ਦੋਸਤੀ ਹੋ ਗਈ ਅਤੇ ਉਸਨੂੰ ਬਿਨਾਂ ਦੱਸੇ ਘਰ ਛੱਡ ਦਿੱਤਾ। ਅੱਜ ਪੂਰਾ ਸਾਲ ਬੀਤ ਗਿਆ, ਅਸੀਂ ਉਸ ਦੀ ਥਾਂ-ਥਾਂ ਭਾਲ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਸਮੱਸਿਆ ਸਬੰਧੀ ਮੈਂ ਕਈ ਵਾਰ ਥਾਣਾ ਹਾਜੀਪੁਰ ਅਤੇ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਸ਼ਿਕਾਇਤ ਲਿਖੀ ਪਰ ਕੋਈ ਕਾਰਵਾਈ ਨਹੀਂ ਹੋਈ। ਦੋਵੇਂ ਬੱਚੇ ਮਾਂ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਹਨ। ਅਸ਼ਵਨੀ ਨੇ ਆਪਣੀ ਪਤਨੀ ਨੂੰ ਲੱਭਣ ਲਈ ਪੁਲਿਸ ਨੂੰ ਮਦਦ ਦੀ ਅਪੀਲ ਕੀਤੀ ਹੈ।

