ਵਿਧਾਇਕ ਛੀਨਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 11.50 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਥਾਨਕ ਸੂਰਜ ਨਗਰ ਦੇ ਵਸਨੀਕ ਪਿਛਲੇ ਲੰਬੇ ਸਮੇ ਤੋਂ ਆ ਰਹੀ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਸਨ ਜਿਨ੍ਹਾਂ ਨੂੰ ਹੁਣ ਜਲਦ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇੱਕ ਟ੍ਰਾਂਸਫਾਰਮ ਵੀ ਨਵਾਂ ਰਖਵਾਇਆ ਗਿਆ ਜਿਸ ਨਾਲ ਹਲਕਾ ਵਾਸੀਆਂ ਨੂੰ ਬਿਜਲੀ ਸਪਲਾਈ ਵੀ ਨਿਰਵਿਘਨ ਮਿਲ ਸਕੇਗੀ.
ਟਿਊਬਵੈਲ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕਰਦਿਆਂ ਵਿਧਾਇਕ ਛੀਨਾ ਨੇ ਕਿਹਾ ਨੇ ਕਿਹਾ ਕਿ ਪਾਣੀ ਲੋਕਾਂ ਦੀ ਮੁੱਢਲੀ ਲੋੜ ਹੈ ਅਤੇ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਲੋਕ ਦੁਖੀ ਸਨ, ਪਰ ਇਲਾਕਾ ਵਾਸੀਆਂ ਦੀ ਚਿਰੌਕਣ ਮੰਗ ਨੂੰ ਬੂਰ ਪਿਆ ਹੈ ਅਤੇ ਜਲਦ 25 ਐਚ ਪੀ ਦਾ ਇਹ ਟਿਊਬਵੈਲ ਪਾਣੀ ਦੀ ਨਿਰਵਿਘਨ ਸਪਲਾਈ ਕਰੇਗਾ।
ਵਿਧਾਇਕ ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾ ਕਿਹਾ ਕਿ ਸੂਰਜ ਨਗਰ ਦੇ ਵਸਨੀਕ ਪਹਿਲਾਂ ਪਿਛਲੀਆਂ ਸਰਕਾਰਾਂ ਪਾਸੋਂ ਟਿਊਬਵੈਲ ਦੀ ਮੰਗ ਕਰ ਰਹੇ ਸਨ, ਪਰ ਸੂਬੇ ਵਿੱਚ ਮੁੱਖ ਮੰਤਰੀ ਭਵਗੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵੱਲੋਂ ਲੋਕਾਂ ਦੀ ਬਾਂਹ ਫੜੀ ਗਈ ਹੈ।
ਇਸ ਮੌਕੇ 'ਆਪ' ਦੇ ਵਲੰਟੀਅਰ ਕੁਲਦੀਪ ਧੀਂਗਾਨ, ਗਗਨਦੀਪ ਉੱਪਲ, ਵਾਰਡ ਪ੍ਰਧਾਨ ਸੁਨੀਲ ਜੌਹਰ, ਰਿਪਨ ਗਰਚਾ, ਬੀਰ ਸਿੰਘ ਰਾਹੀ ਲੋਹਾਰਾ ਅਤੇ ਸਾਰੇ ਮੁਹੱਲਾ ਨਿਵਾਸੀ ਵੀ ਮੌਜ਼ੂਦ ਸਨ।