ਲੁਧਿਆਣਾ : ਲੁਧਿਆਣਾ ਅਬੈਂਡਕਰ ਯੁਵਾ ਸੈਨਾ ਵੱਲੋਂ ਡੇਂਗੂ ਵਿਰੁੱਧ ਜਾਗਰੂਕਤਾ ਸੈਮੀਨਾਰ ਅਤੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਵਿਖੇ ਡਾ. ਵੀ.ਐਮ. ਸਕੂਲ ਵਿੱਚ ਕਰਵਾਇਆ ਗਿਆ ਜਿਸ ਵਿੱਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਅਰਵਿੰਦਰ ਚੱਢਾ, ਵਿਜੇ ਗਾਬਾ, ਮਨੀਸ਼ਾ ਕਪੂਰ, ਜਸਬੀਰ ਚੱਢਾ, ਰਾਜੀਵ ਕੁਮਾਰ ਲਵਲੀ, ਰੰਗਾ ਮਦਾਨ, ਐਡਵੋਕੇਟ ਤਨਿਕਾ ਵਰਮਾ, ਅਤੇ ਹੋਰ ਮਹਿਮਾਨ ਪਹੁੰਚੇ।
ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਬਲਜੀਤ ਸਿੰਘ ਨੇ ਲੋਕਾਂ ਨੂੰ ਡੇਂਗੂ ਵਿਰੁੱਧ ਜਾਗਰੂਕ ਕਰਦਿਆਂ ਕਿਹਾ ਕਿ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਡੇਂਗੂ ਦਾ ਖਾਤਮਾ ਕੀਤਾ ਜਾ ਸਕਦਾ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਕੈਂਪ ਲਗਾਉਣ ਦੀ ਅਪੀਲ ਕੀਤੀ ਅਤੇ ਇਸ ਮੌਕੇ 100 ਤੋਂ ਵੱਧ ਲੋਕਾਂ ਨੇ ਆ ਕੇ ਮੈਡੀਕਲ ਚੈਕਅੱਪ ਕੈਂਪ ਦਾ ਲਾਭ ਉਠਾਇਆ।ਇਸ ਮੌਕੇ ਪੱਪੂ ਖਾਨ, ਸੰਨੀ ਧੀਂਗਾਨ, ਲੱਕੀ ਸਿੰਘ, ਲੱਕੀ ਮੱਕੜ, ਰਾਜ ਕੁਮਾਰ , ਯੋਗੇਸ਼ ਕੁਮਾਰ, ਸੋਨੂੰ ਕੁਮਾਰ, ਗੁਰਦੀਪ ਕੁਮਾਰ, ਬੀ.ਆਰ. ਗੌਤਮ, ਸੁਭਾਸ਼ ਕੁਮਾਰ ਆਦਿ ਹਾਜ਼ਰ ਸਨ।