ਫ਼ਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਤੋਂ ਭੰਗੜ ਨੂੰ ਜਾਂਦੀ ਸੜਕ 'ਤੇ ਇਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ, ਜਿਸ ਦੀ ਲਾਸ਼ ਪਿੰਡ ਰੁਕਨਾ ਬੇਗੂ ਨਹਿਰ 'ਚੋਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਕਤਲ ਸਬੰਧੀ ਥਾਣਾ ਘੱਲ ਖੁਰਦ ਨੇ ਮ੍ਰਿਤਕਾ ਦੇ ਪਤੀ ਜਸਵੰਤ ਸਿੰਘ ਉਰਫ਼ ਨਿੱਕਾ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਮੇਜਰ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪਿੰਡ ਦਾਰਾਪੁਰ ਜ਼ਿਲ੍ਹਾ ਮੋਗਾ ਨੇ ਪੁਲਿਸ ਨੂੰ ਸ਼ਿਕਾਇਤ ਅਤੇ ਬਿਆਨ ਦਿੱਤਾ ਹੈ ਕਿ ਉਸ ਦੀ ਲੜਕੀ ਚਰਨਜੀਤ ਕੌਰ ਦਾ ਵਿਆਹ ਜਸਵੰਤ ਸਿੰਘ ਉਰਫ਼ ਨਿੱਕਾ ਨਾਲ ਹੋਇਆ ਸੀ। ਕਰੀਬ 7 ਸਾਲ ਪਹਿਲਾਂ ਕ੍ਰਿਪਾਲ ਸਿੰਘ ਦਾ ਲੜਕਾ ਜਸਵੰਤ ਸਿੰਘ ਸ਼ਿਕਾਇਤਕਰਤਾ ਦੀ ਲੜਕੀ ਚਰਨਜੀਤ ਕੌਰ ਨਾਲ ਝਗੜਾ ਕਰਦਾ ਸੀ ਅਤੇ 13 ਜੁਲਾਈ 2024 ਨੂੰ ਉਸ ਨੇ ਚਰਨਜੀਤ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਪਿੰਡ ਰੱਤਾ ਖੇੜਾ ਪੰਜਾਬ ਨੂੰ ਜਾਂਦੀ ਸੜਕ ਦੇ ਪੁਲ ਤੋਂ ਨਹਿਰ ਵਿੱਚ ਸੁੱਟ ਦਿੱਤੀ ਸੀ। ਸਿੰਘ ਵਾਲਾ ਤੋਂ ਭੰਗਰ ਵਿਖੇ ਪੁੱਜੀ, ਜਿਸ ਨੂੰ ਪੁਲਸ ਨੇ ਪੋਸਟਮਾਰਟਮ ਕਰਵਾਉਣ ਉਪਰੰਤ ਸ਼ਿਕਾਇਤਕਰਤਾ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਸਵੰਤ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲੀਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।

.jpeg)