HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਮੀਟ ਦੀ ਦੁਕਾਨ ਦੀ ਆੜ 'ਚ ਚੱਲ ਰਿਹਾ ਸੀ ਇਹ ਧੰਦਾ, ਲੋਕਾਂ 'ਚ ਵਧਿਆ ਗੁੱਸਾ, ਮਾਹੌਲ ਹੋਇਆ ਤਣਾਅਪੂਰਨ


ਲੁਧਿਆਣਾ : ਲੁਧਿਆਣਾ 'ਚ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਥਾਣਾ ਮੋਤੀ ਨਗਰ ਖੇਤਰ ਦੀ ਮੱਛੀ ਮੰਡੀ 'ਚੋਂ ਇਕ ਗਊ ਮਾਸ ਵੇਚਣ ਵਾਲੇ ਨੂੰ ਮੀਟ ਸਮੇਤ ਫੜਿਆ ਗਿਆ। ਇਸ ਦੌਰਾਨ ਮਾਲਕ ਅਤੇ ਉਸਦੇ ਹੋਰ ਚਾਰ ਸਾਥੀ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਅੱਜ ਦੁਪਹਿਰ 1 ਵਜੇ ਉਸ ਸਮੇਂ ਵਾਪਰੀ ਜਦੋਂ ਵਿਸ਼ਾਲ ਠਾਕੁਰ ਪੁੱਤਰ ਕਾਮੇਸ਼ਵਰ ਠਾਕੁਰ ਵਾਸੀ ਗੋਪਾਲ ਨਗਰ ਟਿੱਬਾ ਰੋਡ ਨੇ ਇੱਕ ਵਿਅਕਤੀ ਨੂੰ ਬੀਫ ਵੇਚਦੇ ਦੇਖਿਆ। ਉਸ ਨੇ ਤੁਰੰਤ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 30 ਕਿਲੋ ਦੇ ਕਰੀਬ ਗਾਂ ਦਾ ਮਾਸ ਬਰਾਮਦ ਕੀਤਾ ਹੈ। 

ਜਿਸ ਵਿਅਕਤੀ ਕੋਲੋਂ ਗਾਂ ਦਾ ਮਾਸ ਬਰਾਮਦ ਹੋਇਆ ਸੀ, ਉਹ ਇਸ ਨੂੰ ਫਰਿੱਜ ਵਿੱਚ ਬੱਕਰੀ ਅਤੇ ਮੁਰਗੀਆਂ ਦੇ ਮਾਸ ਦੇ ਹੇਠਾਂ ਲੁਕੋ ਕੇ ਰੱਖਦਾ ਸੀ। ਇਹ ਵਿਅਕਤੀ ਬੱਕਰੇ ਅਤੇ ਮੁਰਗੇ ਦੇ ਮੀਟ ਦੀ ਆੜ ਵਿੱਚ ਗਾਂ ਦਾ ਮਾਸ ਵੇਚ ਰਿਹਾ ਸੀ, ਹਾਲਾਂਕਿ ਸਰਕਾਰ ਵੱਲੋਂ ਇਸ ਮੀਟ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਥਾਣਾ ਮੋਤੀ ਨਗਰ ਦੀ ਪੁਲਸ ਨੇ ਕਾਲੂ ਪੁੱਤਰ ਦਿਆਲੂ, ਵਾਸੀ ਮੁਸਲਿਮ ਕਾਲੋਨੀ ਮੋਤੀ ਨਗਰ ਨੂੰ ਹਿਰਾਸਤ 'ਚ ਲੈ ਲਿਆ ਹੈ। ਦੂਜਾ ਮਾਮਲਾ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। 


 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies