ਮੋਗਾ : ਗੁਪਤ ਸੂਚਨਾ ਦੇ ਆਧਾਰ 'ਤੇ ਸਿਹਤ ਵਿਭਾਗ ਦੀ ਡਰੱਗ ਬ੍ਰਾਂਚ ਨੇ ਜੀਰਾ ਰੋਡ 'ਤੇ ਬੰਦ ਪਈ ਦੁਕਾਨ ਰਾਜੇਸ਼ ਮੈਡੀਕੋਜ਼ 'ਤੇ ਛਾਪਾ ਮਾਰਿਆ। ਇਸ ਛਾਪੇਮਾਰੀ ਦੌਰਾਨ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਬਰਾੜ ਵੀ ਮੌਜੂਦ ਸਨ। ਵਿਭਾਗ ਦੀ ਟੀਮ ਨੇ 61260 ਪ੍ਰੀਗਾਬਾਲਿਨ 300 ਕੈਪਸੂਲ ਜ਼ਬਤ ਕੀਤੇ। ਜਿਸ ਦੀ ਕੁੱਲ ਕੀਮਤ 21 ਲੱਖ 44 ਹਜ਼ਾਰ ਇੱਕ ਸੌ ਰੁਪਏ ਹੈ। ਇਸ ਸਬੰਧੀ ਮੋਗਾ ਦੇ ਡਰੱਗ ਇੰਸਪੈਕਟਰ ਨਵਦੀਪ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਗਾ ਦੇ ਜੀਰਾ ਰੋਡ 'ਤੇ ਸਥਿਤ ਸ਼੍ਰੀ ਫਾਰਮਾ ਦੇ ਮਾਲਕ ਤੋਂ ਰਾਜੇਸ਼ ਮੈਡੀਕੋਜ਼ ਨਾਂ ਦਾ ਲਾਇਸੈਂਸ ਲਿਆ ਗਿਆ ਹੈ। ਜਿਸ ਨੇ ਜੀਰਾ ਰੋਡ 'ਤੇ ਦੁਕਾਨ ਕਿਰਾਏ 'ਤੇ ਲਈ ਹੋਈ ਹੈ।
ਜਿੱਥੇ ਪ੍ਰੀਗਾਬਾਲਿਨ 300 ਵੱਡੀ ਮਾਤਰਾ ਵਿੱਚ ਸਟੋਰ ਕੀਤੀ ਜਾਂਦੀ ਹੈ। ਉਨ੍ਹਾਂ ਤੁਰੰਤ ਸਬੰਧਤ ਵਿਭਾਗ ਨੂੰ ਸੂਚਿਤ ਕਰਨ ਉਪਰੰਤ ਸੀ.ਆਈ.ਏ ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਬਰਾੜ ਆਪਣੀ ਟੀਮ ਸਮੇਤ ਪੁੱਜੇ। ਜਿਸ ਦੀ ਅਗਵਾਈ 'ਚ ਉਕਤ ਦੁਕਾਨ 'ਤੇ ਛਾਪੇਮਾਰੀ ਕੀਤੀ ਅਤੇ ਇਸ ਤਲਾਸ਼ੀ ਮੁਹਿੰਮ ਦੌਰਾਨ 61260 ਪ੍ਰੀਗਾਬਾਲੀਨ 300 ਕੈਪਸੂਲ ਬਰਾਮਦ ਕੀਤੇ | ਜਿਸ ਦੀ ਬਾਜ਼ਾਰੀ ਕੀਮਤ 21 ਲੱਖ 44 ਹਜ਼ਾਰ 1 ਸੌ ਰੁਪਏ ਹੈ। ਉਨ੍ਹਾਂ ਉਕਤ ਕਾਰਵਾਈ ਦੀ ਸੂਚਨਾ ਅਤੇ ਰਿਪੋਰਟ ਤਿਆਰ ਕਰਕੇ ਆਪਣੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।

