HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਪੰਜਾਬ : ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਸਕਾਰਪੀਓ ਤੇ ਹਥਿਆਰਾਂ ਸਮੇਤ 4 ਗ੍ਰਿਫਤਾਰ


ਬਰਨਾਲਾ: ਥਾਣਾ ਰੁੜਕੇ ਕਲਾਂ ਦੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਲੁੱਟ-ਖੋਹ ਅਤੇ ਜਬਰੀ ਵਸੂਲੀ ਕਰਨ ਵਾਲੇ ਚਾਰ ਮੈਂਬਰਾਂ ਦੇ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ ਸਕਾਰਪੀਓ ਕਾਰ, ਨਕਦੀ ਅਤੇ ਘਟਨਾ ਦੌਰਾਨ ਵਰਤੇ ਗਏ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਇਹ ਗਿਰੋਹ ਹਾਲ ਹੀ ਵਿੱਚ ਇੱਕ ਘਟਨਾ ਵਿੱਚ ਸ਼ਾਮਲ ਸੀ ਜਿਸ ਵਿੱਚ ਰਾਜਸਥਾਨ ਦੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਨਕਦੀ ਲੁੱਟ ਲਈ ਗਈ ਸੀ। ਮੁਲਜ਼ਮਾਂ ਦੀ ਪਛਾਣ ਹਰਜਸ ਸਿੰਘ ਪੁੱਤਰ ਸਵਦੇਸ਼ ਪਾਲ ਸਿੰਘ ਵਾਸੀ ਧੂਰਕੋਟ, ਲਵਪ੍ਰੀਤ ਸਿੰਘ ਉਰਫ ਕਾਲੀ ਪੁੱਤਰ ਰਣਜੀਤ ਸਿੰਘ ਵਾਸੀ ਪੱਟੀ ਢਿੱਲਵਾਂ, ਜਸਕਰਨ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਕਾਹਨੇਕੇ ਅਤੇ ਹਰਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਵਜੋਂ ਹੋਈ ਹੈ।

ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਗਿਰੋਹ 18 ਸਤੰਬਰ ਨੂੰ ਬਰਨਾਲਾ-ਮਾਨਸਾ ਰੋਡ 'ਤੇ ਵਾਪਰੀ ਘਟਨਾ 'ਚ ਸ਼ਾਮਲ ਸੀ। ਪਿੰਡ ਧੌਲਾ ਨੇੜੇ ਆਈਸਕ੍ਰੀਮ ਵੇਚਣ ਵਾਲੇ ਭੈਰੂ ਲਾਲ ਪੁੱਤਰ ਦੇਵੀ ਲਾਲ ਵਾਸੀ ਰਾਜਸਥਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਇਕ ਗੱਡੀ ਵਿਚ ਸਵਾਰ ਵਿਅਕਤੀਆਂ ਨੇ ਬੰਦੂਕ ਦੀ ਨੋਕ 'ਤੇ ਉਸ ਤੋਂ ਨਕਦੀ ਲੁੱਟ ਲਈ।

ਜਿਵੇਂ ਹੀ ਭੈਰੂ ਲਾਲ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚੀ, ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਘਟਨਾ ਵਿੱਚ ਵਰਤੀ ਗਈ ਸਕਾਰਪੀਓ ਗੱਡੀ ਅਤੇ ਮੁਲਜ਼ਮ ਨੂੰ ਕੁਝ ਹੀ ਸਮੇਂ ਵਿੱਚ ਫੜ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਤਲਵਾਰ, ਇੱਕ ਬੇਸਬਾਲ ਬੈਟ ਅਤੇ ਇੱਕ ਲੋਹੇ ਦੀ ਰਾਡ ਵੀ ਬਰਾਮਦ ਕੀਤੀ ਗਈ ਹੈ, ਜਿਸ ਦੀ ਵਰਤੋਂ ਘਟਨਾ ਦੌਰਾਨ ਕੀਤੀ ਗਈ ਸੀ।


 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies