HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਪੰਜਾਬ 'ਚ ਆਈਲੈਟਸ ਸੈਂਟਰ 'ਤੇ ਚੱਲੀਆਂ ਗੋਲੀਆਂ,


ਡੇਰਾਬੱਸੀ : ਕਾਲਜ ਰੋਡ ’ਤੇ ਪੁਲੀਸ ਸਟੇਸ਼ਨ ਦੇ ਪਿੱਛੇ 100 ਮੀਟਰ ਦੀ ਦੂਰੀ ’ਤੇ ਸਥਿਤ ਕੋਚਿੰਗ ਐਂਡ ਇਮੀਗ੍ਰੇਸ਼ਨ ਸੈਂਟਰ ਵਿੱਚ ਦੋ ਨਕਾਬਪੋਸ਼ ਵਿਅਕਤੀਆਂ ਨੇ ਦਾਖ਼ਲ ਹੋ ਕੇ ਪਹਿਲੀ ਮੰਜ਼ਿਲ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਕਰੀਬ 1.30 ਵਜੇ ਦੋ ਨਕਾਬਪੋਸ਼ ਵਿਅਕਤੀ ਮੋਟਰਸਾਈਕਲ 'ਤੇ ਥਾਣੇ ਦੇ ਪਿੱਛੇ ਸਥਿਤ ਐਜੂਕੇਸ਼ਨ ਪੁਆਇੰਟ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਕੋਲ ਆਏ। ਪਹਿਲੀ ਮੰਜ਼ਿਲ 'ਤੇ ਚੱਲ ਰਹੇ ਇਮੀਗ੍ਰੇਸ਼ਨ ਦਫਤਰ 'ਚ ਇਕ ਬਦਮਾਸ਼ ਨੇ ਰਿਸੈਪਸ਼ਨ 'ਤੇ ਬੈਠੀ ਲੜਕੀ ਨੂੰ ਚਿੱਠੀ ਦੇ ਦਿੱਤੀ। ਉਸਦੇ ਸਾਥੀ ਦੇ ਬਾਹਰ ਆਉਣ ਤੋਂ ਬਾਅਦ ਦੂਜੇ ਬਦਮਾਸ਼ ਨੇ ਦਫਤਰ ਦੇ ਦਰਵਾਜ਼ੇ ਦੇ ਸ਼ੀਸ਼ੇ 'ਤੇ 4 ਗੋਲੀਆਂ ਚਲਾਈਆਂ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਸਟਾਫ਼ ਅਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਗੋਲੀਆਂ ਦੋਵਾਂ ਕੈਬਿਨਾਂ ਦੇ ਬਾਹਰਲੇ ਸ਼ੀਸ਼ੇ ਅਤੇ ਲੱਕੜ ਦੀਆਂ ਕੰਧਾਂ ਵਿੱਚੋਂ ਲੰਘੀਆਂ। ਕਲੀਨਰ ਕੈਬਿਨ ਵਿੱਚ ਬੈਠਾ ਸੀ, ਜੋ ਵਾਲ ਵਾਲ ਬਚ ਗਿਆ। ਜ਼ਿਲ੍ਹਾ ਮੁਹਾਲੀ ਦੇ ਐਸ.ਐਸ.ਪੀ. ਦੀਪਕ ਪਾਰੀਕ, ਏ. ਐੱਸ.ਪੀ. ਯੰਤ ਪੁਰੀ, ਐੱਸ.ਐੱਚ.ਓ. ਮਨਦੀਪ ਸਿੰਘ ਨੇ ਮੌਕੇ ਦਾ ਦੌਰਾ ਕੀਤਾ। ਐਸ.ਐਸ.ਪੀ ਦੀਪਕ ਪਾਰੀਕ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਦੋ ਹਮਲਾਵਰਾਂ ਨੇ ਇਮੀਗ੍ਰੇਸ਼ਨ ਸੈਂਟਰ 'ਤੇ ਗੋਲੀਬਾਰੀ ਕੀਤੀ। ਸੀ.ਸੀ.ਟੀ.ਵੀ. ਕੈਮਰੇ 'ਚ ਦੋ ਹਮਲਾਵਰ ਆਉਂਦੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੇ ਗੋਲੀਆਂ ਚਲਾਈਆਂ। ਹਮਲਾਵਰ ਇਮੀਗ੍ਰੇਸ਼ਨ ਕੇਂਦਰ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਭੱਜ ਗਏ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਐੱਸ.ਪੀ. ਨੇ ਕਿਹਾ ਕਿ ਗੋਲੀਬਾਰੀ ਦਾ ਮਕਸਦ ਫਿਰੌਤੀ ਲਈ ਧਮਕੀ ਦੇਣਾ ਹੋ ਸਕਦਾ ਹੈ ਪਰ ਗੋਲੀਬਾਰੀ ਕਿਸੇ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਦਹਿਸ਼ਤ ਪੈਦਾ ਕਰਨ ਲਈ ਕੀਤੀ ਗਈ ਸੀ। ਫੋਰੈਂਸਿਕ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।


 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies