ਟਾਂਡਾ ਉੜਮੁੜ : ਹਾਈਵੇ 'ਤੇ ਫੌਜ ਦੀ ਗੱਡੀ ਨਾਲ ਹਾਦਸਾਗ੍ਰਸਤ ਹੋਣ ਦੀ ਸੂਚਨਾ ਹੈ। ਕੁਝ ਸਮਾਂ ਪਹਿਲਾਂ ਟਾਂਡਾ ਦੇ ਜਾਜਾ ਬਾਈਪਾਸ ਨੇੜੇ ਹਾਈਵੇ 'ਤੇ ਫੌਜ ਦੀ ਇਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਗੱਡੀ 'ਚ ਸਵਾਰ ਫੌਜੀ ਜਵਾਨ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਿਹਾ ਫੌਜ ਦਾ ਟਰੱਕ ਅਚਾਨਕ ਪਲਟ ਗਿਆ। ਇਸ ਹਾਦਸੇ ਕਾਰਨ ਗੱਡੀ ਵਿੱਚ ਸਵਾਰ ਕੁਝ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਰੋਡ ਸੇਫਟੀ ਫੋਰਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਅਤੇ ਵਾਹਨ ਨੂੰ ਸੜਕ ਤੋਂ ਹਟਾਇਆ ਜਾ ਰਿਹਾ ਹੈ।



