HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਹਿਮਾਚਲ 'ਚ ਫਸੇ ਪੰਜਾਬ ਤੇ ਚੰਡੀਗੜ੍ਹ ਦੇ ਸੈਲਾਨੀ, ਲੱਗਿਆ ਲੰਮਾ ਜਾਮ


ਪੰਜਾਬ ਡੈਸਕ : ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 'ਤੇ ਜ਼ਮੀਨ ਖਿਸਕਣ ਕਾਰਨ ਹਰ ਪਾਸੇ ਹਫੜਾ-ਦਫੜੀ ਮਚ ਗਈ। ਦਰਅਸਲ ਦੇਰ ਰਾਤ ਮੰਡੀ 'ਚ ਹਾਈਵੇਅ 'ਤੇ ਪਹਾੜੀ ਤੋਂ ਭਾਰੀ ਮਲਬਾ ਡਿੱਗ ਗਿਆ, ਜਿਸ ਕਾਰਨ ਇਕ ਥਾਰ ਦੀ ਗੱਡੀ ਮਲਬੇ 'ਚ ਫਸ ਗਈ। ਇਸ ਘਟਨਾ ਤੋਂ ਬਾਅਦ ਦੋਵੇਂ ਪਾਸੇ ਲੰਮਾ ਟਰੈਫਿਕ ਜਾਮ ਲੱਗ ਗਿਆ, ਜਿਸ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਆਦਿ ਸਮੇਤ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦੱਸ ਦੇਈਏ ਕਿ ਮੰਡੀ ਵਿੱਚ ਬੀਤੀ ਦੇਰ ਰਾਤ ਮੀਂਹ ਪਿਆ, ਜਿਸ ਕਾਰਨ ਉਪਰੋਂ ਮਿਟੀ ਦੀਆਂ ਡਾਲੀਆਂ ਡਿੱਗ ਗਈਆਂ। ਇਸ ਦੌਰਾਨ ਮੰਡੀ ਦੇ ਐਸਪੀ ਨੇ ਵਾਹਨ ਚਾਲਕਾਂ ਨੂੰ ਬਦਲਵੇਂ ਰਸਤੇ ਅਪਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੀਲ 9 ਨੇੜੇ ਮਸ਼ੀਨਰੀ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਹਾਈਵੇਅ ਨੂੰ ਬਹਾਲ ਕਰ ਦਿੱਤਾ ਜਾਵੇਗਾ।
 

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies