ਮੋਗਾ : ਪੰਜਾਬ ਭਰ 'ਚ ਸਵੇਰੇ ਸ਼ੁਰੂ ਹੋਈਆਂ ਪੰਚਾਇਤੀ ਚੋਣਾਂ ਦਰਮਿਆਨ ਵੱਡੀ ਖ਼ਬਰ ਸਾਹਮਣੇ ਆਈ ਹੈ। ਮੋਗਾ ਦੇ ਪਿੰਡ ਮੰਗਿਆਲਾ 'ਚ ਦੋ ਗਰੁੱਪਾਂ ਵਿਚਾਲੇ ਝਗੜਾ ਹੋ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿੱਚ ਕੀਤਾ।
ਚੋਣ ਲੜ ਰਹੀ ਮਹਿਲਾ ਉਮੀਦਵਾਰ ਦੇ ਪਤੀ ਗੁਰਪ੍ਰੀਤ ਸਿੰਘ ਨੇ ਜਦੋਂ ਦੂਜੇ ਪੱਖ ਦੇ ਲੋਕਾਂ ਦੇ ਪੋਲਿੰਗ ਬੂਥ 'ਚ ਦਾਖਲ ਹੋਣ ਦਾ ਵਿਰੋਧ ਕੀਤਾ ਤਾਂ ਵਿਵਾਦ ਵਧ ਗਿਆ ਅਤੇ ਸਥਿਤੀ ਲੜਾਈ ਤੱਕ ਪਹੁੰਚ ਗਈ। ਪੁਲਿਸ ਨੇ ਮਾਮਲੇ ਨੂੰ ਕਾਬੂ ਕਰ ਲਿਆ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।



