ਲੁਧਿਆਣਾ: ਲੁਧਿਆਣਾ ਦੇ ਹੈਬੋਵਾਲ ਇਲਾਕੇ 'ਚ ਇਕ ਤੇਜ਼ ਰਫਤਾਰ ਪ੍ਰਾਈਵੇਟ ਬੱਸ ਨੇ 4 ਸਾਲਾ ਬੱਚੇ ਨੂੰ ਕੁਚਲ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।
ਮ੍ਰਿਤਕ ਦੀ ਪਛਾਣ ਰਿਸ਼ਭ (4) ਵਜੋਂ ਹੋਈ ਹੈ। ਬੁੱਧਵਾਰ ਸ਼ਾਮ ਨੂੰ ਉਹ ਬੱਲੋਕੇ ਰੋਡ 'ਤੇ ਆਪਣੇ ਰਿਸ਼ਤੇਦਾਰ ਦੇ ਘਰ ਆਈ ਸੀ। ਜਿੱਥੇ ਉਸ ਦਾ ਬੇਟਾ ਰਿਸ਼ਭ ਘਰ ਦੇ ਬਾਹਰ ਐਕਟਿਵਾ 'ਤੇ ਖੇਡ ਰਿਹਾ ਸੀ। ਇਸ ਦੌਰਾਨ ਇਕ ਤੇਜ਼ ਰਫਤਾਰ ਬੱਸ ਪਿੱਛੇ ਤੋਂ ਲੰਘੀ, ਜਿਸ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਅਤੇ ਬੱਸ ਉਸ ਦੇ ਉੱਪਰੋਂ ਲੰਘ ਗਈ।
ਇਸ ਘਟਨਾ ਤੋਂ ਬਾਅਦ ਮਾਂ ਦਾ ਬੁਰਾ ਹਾਲ ਹੈ। ਉਸ ਦਾ ਕਹਿਣਾ ਹੈ ਕਿ ਵਿਆਹ ਦੇ 3 ਸਾਲ ਬਾਅਦ ਉਸ ਨੂੰ ਬੇਟਾ ਹੋਇਆ ਸੀ, ਜਿਸ ਦਾ ਜਨਮਦਿਨ ਕੁਝ ਦਿਨ ਬਾਅਦ ਹੀ ਸੀ। ਫਿਲਹਾਲ ਪੁਲਸ ਨੇ ਮ੍ਰਿਤਕ ਪੁੱਤਰ ਦੇ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

