ਜਲੰਧਰ(ਬਿਊਰੋ)— ਜਲੰਧਰ ਦੇ ਰਾਮਾਮੰਡੀ ਤੋਂ ਹੁਸ਼ਿਆਰਪੁਰ ਰੋਡ 'ਤੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਰਾਹੁਲ ਵਾਸੀ ਨੌਲੀ ਪਟਾਰਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ 4 ਵਜੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਬਾਈਕ ਸੜਕ 'ਤੇ ਡਿੱਗ ਗਈ ਹੈ, ਜਿਸ ਦੇ ਨੇੜੇ ਨੌਜਵਾਨ ਦੀ ਲਾਸ਼ ਵੀ ਪਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਨੂੰ ਸੂਚਿਤ ਕੀਤਾ।
ਜਾਂਚ ਤੋਂ ਪਤਾ ਲੱਗਾ ਕਿ ਮ੍ਰਿਤਕ ਪੈਲੇਸ ਵਿੱਚ ਵੇਟਰ ਦਾ ਕੰਮ ਕਰਦਾ ਸੀ। ਬੀਤੀ ਰਾਤ ਵੀ ਕੰਮ ਕਰਨ ਲਈ ਗਿਆ ਸੀ। ਘਰ ਪਰਤਦੇ ਸਮੇਂ ਹਾਦਸਾ ਹੋ ਗਿਆ। ਫਿਲਹਾਲ ਹਾਦਸੇ ਦਾ ਪਤਾ ਲਗਾਉਣ ਲਈ ਮੌਕੇ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕੀਤਾ ਜਾ ਰਿਹਾ ਹੈ।

