HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਪੰਜਾਬ 'ਚ ਬੰਦ ਹੋਣਗੇ ਪਲੇਅ ਅਵੇ ਸਕੂਲ! ਸਖ਼ਤ ਹੁਕਮ ਜਾਰੀ


ਪੰਜਾਬ ਸਰਕਾਰ ਪਲੇਅਵੇਅ ਸਕੂਲਾਂ ਨੂੰ ਲੈ ਕੇ ਸਖਤ ਹੈ। ਇਸ ਦੌਰਾਨ ਕਪੂਰਥਲਾ ਦੇ ਪ੍ਰੀ-ਨਰਸਰੀ ਅਤੇ ਪਲੇਅਵੇਅ ਸਕੂਲ ਬੰਦ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਕਪੂਰਥਲਾ ਵਿੱਚ ਬਿਨਾਂ ਰਜਿਸਟ੍ਰੇਸ਼ਨ ਦੇ ਚੱਲ ਰਹੇ ਪ੍ਰੀ-ਨਰਸਰੀ ਅਤੇ ਪਲੇਅਵੇਅ ਸਕੂਲਾਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ। ਕਪੂਰਥਲਾ ਦੇ ਡੀਸੀ ਨੇ ਪਲੇਅਵੇਅ ਸਕੂਲਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਸਖ਼ਤ ਹੁਕਮ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪੰਜਾਬ ਦੇ ਸਾਰੇ ਪ੍ਰੀ-ਨਰਸਰੀ ਅਤੇ ਪਲੇ-ਵੇਅ ਸਕੂਲਾਂ ਨੂੰ ਰਜਿਸਟਰ ਕਰਨਾ ਬਹੁਤ ਜ਼ਰੂਰੀ ਹੈ।

ਡੀਸੀ ਨੇ ਸਖ਼ਤ ਚੇਤਾਵਨੀ ਜਾਰੀ ਕੀਤੀ ਕਿ ਬਿਨਾਂ ਰਜਿਸਟ੍ਰੇਸ਼ਨ ਵਾਲੇ ਸਾਰੇ ਪਲੇਅਵੇਅ ਸਕੂਲ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਲਈ ਜ਼ਿਲ੍ਹਾ ਪ੍ਰੋਗਰਾਮ ਅਫਸਰ ਦਾ ਦਫ਼ਤਰ ਜਾਂ ਸਕੂਲ ਮੈਨੇਜਰ ਰਜਿਸਟ੍ਰੇਸ਼ਨ ਲਈ ਟੋਲ ਫ੍ਰੀ ਨੰਬਰ 01822-450187 'ਤੇ ਸੰਪਰਕ ਕਰ ਸਕਦੇ ਹਨ। ਪ੍ਰਸ਼ਾਸਨ ਨੇ ਬੱਚਿਆਂ ਦੀ ਸੁਰੱਖਿਆ ਅਤੇ ਮਿਆਰੀ ਸਿੱਖਿਆ ਲਈ ਇਹ ਕਦਮ ਚੁੱਕਿਆ ਹੈ।


 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies