ਜਲੰਧਰ ਤੋਂ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ, ਜਾਣਕਾਰੀ ਮੁਤਾਬਕ ਮਾਂ-ਬੇਟੇ ਦੀ ਮੌਤ ਇਕੱਠੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਨੌਜਵਾਨ ਘਰ ਪਰਤ ਰਿਹਾ ਸੀ ਤਾਂ ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗੀ, ਜਿਸ ਕਾਰਨ ਸਿਰ 'ਚੋਂ ਕਾਫੀ ਖੂਨ ਵਹਿ ਰਿਹਾ ਸੀ। ਸਿਰ ਤੋਂ ਖੂਨ ਵਗਦਾ ਦੇਖ ਕੇ ਮਾਂ ਉੱਚੀ-ਉੱਚੀ ਚੀਕ ਪਈ ਅਤੇ ਉਹ ਵੀ ਉੱਥੇ ਬੇਹੋਸ਼ ਹੋ ਗਈ।
ਲੋਕਾਂ ਨੇ ਮਾਂ ਅਤੇ ਬੇਟੇ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਕੁਝ ਸਮੇਂ ਬਾਅਦ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਾਰਦਾ ਅਤੇ ਪੁੱਤਰ ਪਰਵੇਸ਼ ਕੁਮਾਰ ਉਰਫ ਘੱਗੀ ਵਾਸੀ ਸ਼ੀਤਲ ਨਗਰ, ਜਲੰਧਰ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਰਵੇਸ਼ ਕੁਮਾਰ ਉਰਫ ਗੱਗੀ ਨਸ਼ੇ ਦਾ ਆਦੀ ਸੀ। ਉਹ ਨਸ਼ੇ ਵਿੱਚ ਧੁੱਤ ਸੀ ਅਤੇ ਨਸ਼ੇ ਕਾਰਨ ਡਿੱਗ ਪਿਆ ਅਤੇ ਉਸਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਦੇ ਸਿਰ ਤੋਂ ਬਹੁਤ ਸਾਰਾ ਖੂਨ ਨਿਕਲਿਆ। ਉਥੇ ਹੀ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ। ਉਹ ਅਜੇ ਵੀ ਕਾਨੂੰਨੀ ਕਾਰਵਾਈ ਕਰ ਰਹੀ ਹੈ।

.jpg)