ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬੇਟੀ ਹਰਕੀਤ ਕੌਰ ਦਾ ਵਿਆਹ ਅੰਮ੍ਰਿਤਸਰ 'ਚ ਹੋ ਰਿਹਾ ਹੈ। ਉਸ ਦਾ ਵਿਆਹ ਬਿਜ਼ਨੈੱਸਮੈਨ ਤੇਜਬੀਰ ਸਿੰਘ ਨਾਲ ਹੋਇਆ, ਜਿਸ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਮੌਕੇ ਅਖਿਲੇਸ਼ ਯਾਦਵ, ਨਿਤਿਨ ਗਡਕਰੀ, ਰਾਧਾ ਸੁਆਮੀ ਡੇਰਾ ਬਿਆਸ ਮੁਖੀ ਸਮੇਤ ਕਈ ਦਿੱਗਜ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ। ਇਸ ਦੌਰਾਨ ਲਾੜੀ ਦੀ ਮਾਂ ਹਰਸਿਮਰਤ ਕੌਰ ਬਾਦਲ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਦੋਵਾਂ ਦਾ ਵਿਆਹ ਮਹਿਰੌਲੀ ਦੇ ਇੱਕ ਫਾਰਮ ਹਾਊਸ ਵਿੱਚ ਹੋਇਆ ਸੀ। ਇਸ ਤੋਂ ਪਹਿਲਾਂ ਵਿਆਹ ਸਮਾਰੋਹ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਪੰਜਾਬੀ ਗਾਇਕ ਮੀਕਾ ਸਿੰਘ ਪਰਫਾਰਮ ਕਰਦੇ ਨਜ਼ਰ ਆ ਰਹੇ ਸਨ। ਸੁਖਬੀਰ ਬਾਦਲ ਮੀਕਾ ਦੇ ਗਾਣੇ 'ਤੇ ਆਪਣੀ ਬੇਟੀ ਅਤੇ ਜਵਾਈ ਨਾਲ ਡਾਂਸ ਕਰਦੇ ਨਜ਼ਰ ਆਏ।

