ਅੰਮ੍ਰਿਤਸਰ: ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 4 ਸਾਲ ਦੇ ਮਾਸੂਮ ਬੱਚੇ ਨੂੰ ਆਪਣੀ ਮਾਂ ਨਾਲ ਘਰ ਦੇ ਬਾਹਰ ਰਾਤ ਬਿਤਾਉਣ ਲਈ ਮਜਬੂਰ ਕੀਤਾ ਗਿਆ। ਅੰਮ੍ਰਿਤਸਰ 'ਚ ਰਾਤ ਕਰੀਬ 10 ਵਜੇ ਇਕ ਚਾਰ ਸਾਲ ਦਾ ਮਾਸੂਮ ਬੱਚਾ ਅਤੇ ਉਸ ਦੀ ਮਾਂ ਗੁਰਪਿੰਦਰ ਕੌਰ ਠੰਡ 'ਚ ਆਪਣੇ ਹੀ ਘਰ ਦੇ ਬੰਦ ਗੇਟ ਦੇ ਬਾਹਰ ਬੈਠੇ ਦੇਖੇ ਗਏ। ਉਕਤ ਪੀੜਤਾ ਨੇ ਕਿਹਾ ਕਿ ਉਸ ਦਾ ਪਤੀ ਜਾਣਬੁੱਝ ਕੇ ਉਸ ਨਾਲ ਝਗੜਾ ਕਰਦਾ ਹੈ ਅਤੇ ਵੱਖ ਹੋਣ ਦੀ ਗੱਲ ਕਰ ਰਿਹਾ ਹੈ। ਔਰਤ ਨੇ ਕਿਹਾ ਕਿ ਉਹ ਇਸ ਘਰ ਵਿੱਚ ਰਹਿੰਦੀ ਹੈ ਅਤੇ ਇੱਕ ਨਿੱਜੀ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦੀ ਹੈ।
ਕੱਲ੍ਹ ਜਦੋਂ ਔਰਤ ਅਤੇ ਉਸ ਦਾ ਬੱਚਾ ਸਕੂਲ ਤੋਂ ਵਾਪਸ ਆਏ ਤਾਂ ਘਰ ਨੂੰ ਤਾਲਾ ਲੱਗਾ ਹੋਇਆ ਸੀ। ਅਸੀਂ ਦੁਪਹਿਰ ਤੋਂ ਇੱਥੇ ਭੁੱਖੇ-ਪਿਆਸੇ ਬੈਠੇ ਹਾਂ, ਪਰ ਕੋਈ ਵੀ ਸਾਡੀ ਦੇਖਭਾਲ ਨਹੀਂ ਕਰ ਰਿਹਾ ਸੀ। ਪੀੜਤਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਨਾਲ ਹੋਈ ਬੇਇਨਸਾਫੀ ਲਈ ਇਨਸਾਫ ਦੀ ਮੰਗ ਕੀਤੀ ਹੈ। ਚੌਕ ਮਹਿਤਾ ਕਸਬੇ ਦੇ ਪੰਚਾਇਤ ਮੈਂਬਰ ਪਰਮਜੀਤ ਸਿੰਘ ਪੰਮਾ ਨੇ ਹੋਰਨਾਂ ਨਾਲ ਮਿਲ ਕੇ ਪੀੜਤ ਮਾਂ ਅਤੇ ਬੇਟੇ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਨਾਲ ਘਰ ਲੈ ਗਏ।

