ਲੁਧਿਆਣਾ-ਫੇਸਬੁੱਕ 'ਤੇ ਜਾਅਲੀ ਫੋਟੋਆਂ ਪੋਸਟ ਕਰਨ ਅਤੇ ਸੋਸ਼ਲ ਮੀਡੀਆ 'ਤੇ ਅਸ਼ਲੀਲ ਸ਼ਬਦ ਪੋਸਟ ਕਰਨ ਦੇ ਦੋਸ਼ 'ਚ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਉਕਤ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਪਿੰਡ ਕਾਦੀਆਂ ਦੇ ਵਸਨੀਕ ਸੁਖਮੀਤ ਸਿੰਘ ਦੀ ਪਤਨੀ ਕਿਰਨ ਦੀਪ ਕੌਰ ਦੀ ਸ਼ਿਕਾਇਤ 'ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਬੇਟੇ ਦੀ ਮੰਗੇਤਰ ਨੇ ਜਾਅਲੀ ਫੇਸਬੁੱਕ ਬਣਾ ਕੇ ਉਸ 'ਤੇ ਅਸ਼ਲੀਲ ਸ਼ਬਦ ਲਿਖੇ ਸਨ। ਇਸ ਤੋਂ ਬਾਅਦ ਪੁਲਿਸ ਨੇ ਉਕਤ ਮਾਮਲੇ ਦੀ ਜਾਂਚ ਕੀਤੀ ਅਤੇ ਦੋਸ਼ੀ ਹਰਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ, ਟਾਹਲੀ ਵਾਲਾ ਚੌਕ, ਸੁਲਤਾਨ ਵਿੰਡ, ਅੰਮ੍ਰਿਤਸਰ ਅਤੇ ਵਿਵੇਕ ਕੁਮਾਰ ਪੁੱਤਰ ਸੁੰਦਰਲਾਲ ਵਾਸੀ, ਸਦਾਨਾ, ਉਨਾਓ, ਉੱਤਰ ਪ੍ਰਦੇਸ਼ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

