ਚੰਡੀਗੜ੍ਹ - ਹਰਿਆਣਾ ਬੋਰਡ ਆਫ ਸਕੂਲ ਐਜੂਕੇਸ਼ਨ (HBSE) 10ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਕੁੱਲ 92.49% ਬੱਚੇ ਪਾਸ ਹੋਏ ਹਨ। ਸਰਕਾਰੀ ਸਕੂਲਾਂ ਦਾ ਪਾਸ ਨਤੀਜਾ 89.30 ਫੀਸਦੀ ਰਿਹਾ, ਜਦਕਿ ਪ੍ਰਾਈਵੇਟ ਸਕੂਲਾਂ ਦਾ ਨਤੀਜਾ 96.28 ਫੀਸਦੀ ਰਿਹਾ। ਨਤੀਜੇ ਵਿੱਚ ਰੇਵਾੜੀ ਪਹਿਲੇ, ਚਰਖੀ ਦਾਦਰੀ ਦੂਜੇ ਅਤੇ ਮਹਿੰਦਰਗੜ੍ਹ ਤੀਜੇ ਸਥਾਨ ’ਤੇ ਰਿਹਾ।ਬੋਰਡ ਦੇ ਪ੍ਰਧਾਨ ਪਵਨ ਕੁਮਾਰ ਸ਼ਰਮਾ, ਮੀਤ ਪ੍ਰਧਾਨ ਸਤੀਸ਼ ਕੁਮਾਰ ਅਤੇ ਸਕੱਤਰ ਡਾਕਟਰ ਮਨੀਸ਼ ਨਾਗਪਾਲ ਨੇ ਭਿਵਾਨੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ।
ਇਸ ਵਾਰ ਸਵੈ ਅਧਿਐਨ ਕਰਨ ਵਾਲੇ ਉਮੀਦਵਾਰਾਂ ਦਾ ਨਤੀਜਾ 73.08% ਰਿਹਾ। 10ਵੀਂ ਜਮਾਤ ਵਿੱਚ ਕੁੱਲ 2 ਲੱਖ 77 ਹਜ਼ਾਰ 460 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ।
10ਵੀਂ ਜਮਾਤ ਵਿੱਚੋਂ 4 ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਵਿੱਚ ਹਿਸਾਰ ਤੋਂ ਰੋਹਿਤ, ਅੰਬਾਲਾ ਤੋਂ ਮਾਹੀ, ਝੱਜਰ ਤੋਂ ਰੋਮਾ ਅਤੇ ਝੱਜਰ ਤੋਂ ਤਾਨਿਆ ਸ਼ਾਮਲ ਹਨ। ਇਹ ਚਾਰੇ 497 ਅੰਕ ਲੈ ਕੇ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਰਹੇ ਹਨ।

