ਮਾਲੇਰਕੋਟਲਾ, 22 ਜੂਨ 2025 – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਮਾਲੇਰਕੋਟਲਾ ਵਿੱਚ ਵਿਸ਼ੇਸ਼ ਤਲਾਸ਼ੀ ਅਤੇ ਸਰਚ ਅਭਿਆਨ ਚਲਾਇਆ ਗਿਆ। ਇਹ ਕਾਰਵਾਈ ਡੀ.ਜੀ.ਪੀ. ਪੰਜਾਬ (ਚੰਡੀਗੜ੍ਹ) ਵੱਲੋਂ ਜਾਰੀ ਹੁਕਮਾਂ ਅਧੀਨ ਇੰਸਪੈਕਟਰ ਜਨਰਲ ਪੁਲਿਸ, ਜੀ.ਆਰ.ਪੀ. ਪਟਿਆਲਾ, ਸ਼੍ਰੀ ਬਲਜੋਤ ਸਿੰਘ ਰਾਠੌਰ ਆਈ.ਪੀ.ਐੱਸ ਦੀ ਨਿਗਰਾਨੀ ਹੇਠ ਕੀਤੀ ਗਈ।
ਸੂਬੇ ਦੀ ਕਾਨੂੰਨ ਵਿਵਸਥਾ ਨੂੰ ਮਜਬੂਤ ਬਣਾਉਣ ਅਤੇ ਨਸ਼ਾ ਤਸਕਰੀ, ਨਾਜਾਇਜ਼ ਹਥਿਆਰਾਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਉੱਤੇ ਨਕੇਲ ਕੱਸਣ ਲਈ ਸਥਾਨਕ ਪੁਲਿਸ ਮੁਲਾਜ਼ਮਾਂ ਨੇ ਮੁਹੱਲਾ ਜਮਾਲਪੁਰਾ, ਪਿੰਡ ਕੰਗਣਵਾਲ (ਸਬ ਡਵੀਜ਼ਨ ਅਹਿਮਦਗੜ੍ਹ) ਅਤੇ ਪਿੰਡ ਬਾਗੜੀਆ (ਸਬ ਡਵੀਜ਼ਨ ਅਮਰਗੜ੍ਹ) ਵਿੱਚ ਕਾਰਡਨ ਅਤੇ ਸਰਚ ਅਭਿਆਨ ਚਲਾਇਆ। ਇਸ ਮੁਹਿੰਮ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗਗਨ ਅਜੀਤ ਸਿੰਘ (ਪੀ.ਪੀ.ਐੱਸ.) ਦੀ ਅਗਵਾਈ ਵਿੱਚ 70 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਜਵਾਨ ਸ਼ਾਮਲ ਰਹੇ।
ਇਸ ਦੌਰਾਨ ਪੁਲਿਸ ਨੇ ਕਈ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਅਤੇ ਕਈ ਘਰਾਂ ਦੀ ਤਲਾਸ਼ੀ ਲੈ ਕੇ ਨਕਲੀ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਜਾਂਚ ਕੀਤੀ। ਕਪਤਾਨ ਇੰਵੈਸਟਿਗੇਸ਼ਨ ਸਤਪਾਲ ਸ਼ਰਮਾ, ਉਪ ਕਪਤਾਨ ਸ਼ਤੀਸ ਕੁਮਾਰ ਅਤੇ ਉਪ ਕਪਤਾਨ (ਸਪੈਸ਼ਲ ਬ੍ਰਾਂਚ) ਰਣਜੀਤ ਸਿੰਘ ਵੀ ਇਸ ਅਭਿਆਨ ਵਿੱਚ ਮੌਜੂਦ ਰਹੇ।
ਆਈ.ਜੀ. ਬਲਜੋਤ ਸਿੰਘ ਰਾਠੌਰ ਨੇ ਕਿਹਾ ਕਿ ਇਹ ਉਪਰਾਲਾ ਅਪਰਾਧਿਕ ਤੱਤਾਂ ਵਿੱਚ ਡਰ ਪੈਦਾ ਕਰਨ, ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਅਤੇ ਮਾਲੇਰਕੋਟਲਾ ਨੂੰ ਅਪਰਾਧ ਰਹਿਤ ਬਨਾਉਣ ਵੱਲ ਇੱਕ ਅਹੰਕਾਰਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਤਲਾਸ਼ੀਆਂ ਅਭਿਆਨਾਂ ਦਾ ਲਗਾਤਾਰ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਪੁਲਿਸ ਉੱਤੇ ਭਰੋਸਾ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਜਨਤਾ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਨਸ਼ਿਆਂ ਤੋਂ ਮੁਕਤੀ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਾ ਛੱਡਣ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਲਈ ਨਸ਼ਾ ਮੁਕਤੀ ਕੇਂਦਰ ਵਿਖੇ ਮੁਫ਼ਤ ਇਲਾਜ ਅਤੇ ਸਹੂਲਤਾਂ ਉਪਲਬਧ ਹਨ।ਮਾਲੇਰਕੋਟਲਾ, 22 ਜੂਨ 2025 – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਮਾਲੇਰਕੋਟਲਾ ਵਿੱਚ ਵਿਸ਼ੇਸ਼ ਤਲਾਸ਼ੀ ਅਤੇ ਸਰਚ ਅਭਿਆਨ ਚਲਾਇਆ ਗਿਆ। ਇਹ ਕਾਰਵਾਈ ਡੀ.ਜੀ.ਪੀ. ਪੰਜਾਬ (ਚੰਡੀਗੜ੍ਹ) ਵੱਲੋਂ ਜਾਰੀ ਹੁਕਮਾਂ ਅਧੀਨ ਇੰਸਪੈਕਟਰ ਜਨਰਲ ਪੁਲਿਸ, ਜੀ.ਆਰ.ਪੀ. ਪਟਿਆਲਾ, ਸ਼੍ਰੀ ਬਲਜੋਤ ਸਿੰਘ ਰਾਠੌਰ ਆਈ.ਪੀ.ਐੱਸ ਦੀ ਨਿਗਰਾਨੀ ਹੇਠ ਕੀਤੀ ਗਈ।
ਸੂਬੇ ਦੀ ਕਾਨੂੰਨ ਵਿਵਸਥਾ ਨੂੰ ਮਜਬੂਤ ਬਣਾਉਣ ਅਤੇ ਨਸ਼ਾ ਤਸਕਰੀ, ਨਾਜਾਇਜ਼ ਹਥਿਆਰਾਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਉੱਤੇ ਨਕੇਲ ਕੱਸਣ ਲਈ ਸਥਾਨਕ ਪੁਲਿਸ ਮੁਲਾਜ਼ਮਾਂ ਨੇ ਮੁਹੱਲਾ ਜਮਾਲਪੁਰਾ, ਪਿੰਡ ਕੰਗਣਵਾਲ (ਸਬ ਡਵੀਜ਼ਨ ਅਹਿਮਦਗੜ੍ਹ) ਅਤੇ ਪਿੰਡ ਬਾਗੜੀਆ (ਸਬ ਡਵੀਜ਼ਨ ਅਮਰਗੜ੍ਹ) ਵਿੱਚ ਕਾਰਡਨ ਅਤੇ ਸਰਚ ਅਭਿਆਨ ਚਲਾਇਆ। ਇਸ ਮੁਹਿੰਮ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗਗਨ ਅਜੀਤ ਸਿੰਘ (ਪੀ.ਪੀ.ਐੱਸ.) ਦੀ ਅਗਵਾਈ ਵਿੱਚ 70 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਜਵਾਨ ਸ਼ਾਮਲ ਰਹੇ।
ਇਸ ਦੌਰਾਨ ਪੁਲਿਸ ਨੇ ਕਈ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਅਤੇ ਕਈ ਘਰਾਂ ਦੀ ਤਲਾਸ਼ੀ ਲੈ ਕੇ ਨਕਲੀ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦੀ ਜਾਂਚ ਕੀਤੀ। ਕਪਤਾਨ ਇੰਵੈਸਟਿਗੇਸ਼ਨ ਸਤਪਾਲ ਸ਼ਰਮਾ, ਉਪ ਕਪਤਾਨ ਸ਼ਤੀਸ ਕੁਮਾਰ ਅਤੇ ਉਪ ਕਪਤਾਨ (ਸਪੈਸ਼ਲ ਬ੍ਰਾਂਚ) ਰਣਜੀਤ ਸਿੰਘ ਵੀ ਇਸ ਅਭਿਆਨ ਵਿੱਚ ਮੌਜੂਦ ਰਹੇ।
ਆਈ.ਜੀ. ਬਲਜੋਤ ਸਿੰਘ ਰਾਠੌਰ ਨੇ ਕਿਹਾ ਕਿ ਇਹ ਉਪਰਾਲਾ ਅਪਰਾਧਿਕ ਤੱਤਾਂ ਵਿੱਚ ਡਰ ਪੈਦਾ ਕਰਨ, ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਅਤੇ ਮਾਲੇਰਕੋਟਲਾ ਨੂੰ ਅਪਰਾਧ ਰਹਿਤ ਬਨਾਉਣ ਵੱਲ ਇੱਕ ਅਹੰਕਾਰਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਤਲਾਸ਼ੀਆਂ ਅਭਿਆਨਾਂ ਦਾ ਲਗਾਤਾਰ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਪੁਲਿਸ ਉੱਤੇ ਭਰੋਸਾ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਜਨਤਾ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਨਸ਼ਿਆਂ ਤੋਂ ਮੁਕਤੀ ਲਈ ਹਰ ਸੰਭਵ ਕੋਸ਼ਿਸ਼ ਜਾਰੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਾ ਛੱਡਣ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਲਈ ਨਸ਼ਾ ਮੁਕਤੀ ਕੇਂਦਰ ਵਿਖੇ ਮੁਫ਼ਤ ਇਲਾਜ ਅਤੇ ਸਹੂਲਤਾਂ ਉਪਲਬਧ ਹਨ।