ਰਾਏਕੋਟ:- ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਰੋਜ਼ਾਨਾ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦੇ ਰੰਗੇ ਹੱਥੀ ਸਰਕਾਰੀ ਅਧਿਕਾਰੀਆਂ ਦੇ ਫੜੇ ਜਾਣ ਦੀਆਂ ਖਬਰਾਂ ਛਪਦੀਆਂ ਹਨ ਅਤੇ ਅਜਿਹਾ ਪਹਿਲਾਂ ਮਾਮਲਾ ਹੈ ਕਿ ਵਿਜੀਲੈਂਸ ਬਿਊਰੋ ਨੇ ਛਾਪਾ ਮਾਰ ਕੇ ਕਿਸੇ ਦਫਤਰ ਵਿੱਚ ਲੱਖਾਂ ਰੁਪਏ ਦੀ ਰਕਮ ਸਮੇਤ ਸਰਕਾਰੀ ਬਾਬੂ ਗ੍ਰਿਫਤਾਰ ਕੀਤਾ ਹੋਵੇ ।
ਜੀ ਹਾਂ ਇਹ ਹੈ ਮਾਮਲਾ ਲੁਧਿਆਣਾ ਜ਼ਿਲ੍ਹੇ ਦੀ ਰਾਏਕੋਟ ਤਹਿਸੀਲ ਦਾ ਹੈ , ਜਿੱਥੇ ਕਿ ਐਸ ਡੀ ਐਮ ਦੇ ਸਟੈਨੋ ਜਤਿੰਦਰ ਸਿੰਘ ਨੂੰ ਵਿਜਲੈਂਸ ਬਿਊਰੋ ਲੁਧਿਆਣਾ ਜੋਨ ਦੇ ਐਸਐਸਪੀ ਦੇ ਹੁਕਮਾਂ ਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਐਸਡੀਐਮ ਦਫਤਰ ਰਾਏਕੋਟ ਵਿਖੇ ਜਿਉਂ ਹੀ ਛਾਪਾ ਮਾਰ ਕੇ ਸਟੈਨੋ ਦੀ ਅਲਮਾਰੀ ਦੀ ਤਲਾਸੀ ਲਈ ਤਾਂ ਉਸ ਵਿੱਚ 24 ਲੱਖ ਰੁਪਏ ਬਰਾਮਦ ਹੋਏ । ਸਥਾਨਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਇੰਨੀ ਵੱਡੀ ਲੱਖਾਂ ਰੁਪਏ ਦੀ ਰਕਮ ਸਟੈਨੋ ਵੱਲੋਂ ਐਸਡੀਐਮ ਦਫਤਰ ਵਿਖੇ ਚੱਲ ਰਹੇ ਕਿਸੇ ਅਦਾਲਤੀ ਕੇਸ ਚ ਫੈਸਲਾ ਹੱਕ ਵਿੱਚ ਕਰਵਾਉਣ ਦੇ ਬਦਲੇ ਲਈ ਦੱਸੀ ਜਾ ਰਹੀ ਹੈ।
ਸੂਤਰ ਦੱਸਦੇ ਹਨ ਕਿ ਵਿਜੀਲੈਂਸ ਬਿਊਰੋ ਨੇ ਇਸ ਸਬੰਧੀ ਜਤਿੰਦਰ ਸਿੰਘ ਸਟੈਨੋ ਵਿਰੁੱਧ ਮੁਕਦਮਾ ਦਰਜ ਕਰ ਲਿਆ ਹੈ ਅਤੇ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜੇ ਕਿਹੜੇ ਕੇਸ ਇਸ ਦਿਨ ਐਸਡੀਐਮ ਦਫਤਰ ਵਿੱਚ ਫੈਸਲੇ ਤੇ ਲੱਗੇ ਸਨ ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਸਟੈਨੋ ਜਤਿੰਦਰ ਸਿੰਘ ਜੋ ਕਿ ਮਾਰਕੀਟ ਕਮੇਟੀ ਦਫਤਰ ਦਾ ਮੁਲਾਜ਼ਮ ਹੈ ਅਤੇ ਸਟੈਨੋ ਤੋਂ ਪ੍ਰਮੋਟ ਹੋ ਕੇ ਉਹ ਕਲਾਸ ਵਨ ਅਫਸਰ ਵੀ ਬਣ ਚੁੱਕਿਆ ਹੈ ਪਰ ਉਸਨੇ ਪਿਛਲੇ 30 ਸਾਲਾਂ ਤੋਂ ਆਪਣੇ ਮਾਰਕੀਟ ਕਮੇਟੀ ਦਫਤਰ ਇੱਕ ਦਿਨ ਵੀ ਡਿਊਟੀ ਨਹੀਂ ਕੀਤੀ ਸਗੋਂ ਡੈਪੂਟੇਸ਼ਨ ਤੇ ਹੀ ਐਸਡੀਐਮ ਦਫਤਰ ਚ ਸਟੈਨੋ ਦੀ ਨੌਕਰੀ ਕਰਦਾ ਆ ਰਿਹਾ ਹੈ। ਜਿਸ ਨੂੰ ਦੇਖਦਿਆਂ ਮਾਮਲਾ ਗੰਭੀਰ ਹੋ ਜਾਂਦਾ ਹੈ ਕਿ ਕੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਵਿਅਕਤੀ ਇੱਕ ਦਹਾਕੇ ਤੋਂ ਸਟੈਨੋ ਦੇ ਅਹੁਦੇ ਤੇ ਐਸਡੀਐਮ ਦਫਤਰ ਚ ਨੌਕਰੀ ਕਰੇ।