ਚੰਡੀਗੜ੍ਹ- ਪੰਜਾਬ ਦੇ ਬਹਿਰਾਮ ਖੇਤਰ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੁਠਭੇੜ ਤੋਂ ਬਾਅਦ ਪੁਲਿਸ ਨੇ ਹੈਂਡ ਗ੍ਰੇਨੇਡ ਹਮਲੇ ਦੇ ਦੋਸ਼ੀ ਸੋਨੂ ਨੂੰ ਕਾਬੂ ਕੀਤਾ ਹੈ। ਹਥਿਆਰ ਬਰਾਮਦਗੀ ਦੌਰਾਨ ਦੋਸ਼ੀ ਨੇ ਪਹਿਲਾ ਪੁਲਿਸ 'ਤੇ ਫਾਇਰਿੰਗ ਕੀਤੀ ਸੀ, ਪੁਲਿਸ ਨੇ ਆਪਣੇ ਸਵੈ-ਸੁਰੱਖਿਆ ਲਈ ਜਵਾਬੀ ਕਾਰਵਾਈ ਵਿੱਚ ਗੋਲੀਬਾਰੀ ਕੀਤੀ, ਜਿਸ ਕਾਰਨ ਦੋਸ਼ੀ ਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ।ਐਸਐਸਪੀ ਐਸਬੀਐਸ ਨਗਰ ਸਵੇਰੇ 10 ਵਜੇ ਮੌਕੇ 'ਤੇ ਮੀਡੀਆ ਬ੍ਰੀਫ਼ਿੰਗ ਕਰਨਗੇ।