ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਵਿੱਚ ਆਨਲਾਈਨ ਸੱਟੇ ਦੇ ਗਿਰੋਹ ਖਿਲਾਫ਼ ਇਨਕਮ ਟੈਕਸ ਵਿਭਾਗ ਨੇ ਵੱਡਾ ਕਾਰਵਾਈ ਕੀਤੀ ਹੈ। ਵਿਭਾਗ ਨੇ ਕਈ ਸੂਬਿਆਂ ਵਿੱਚ ਇੱਕ ਸਥਾਨਕ ਅਤੇ ਅੰਤਰਰਾਸ਼ਟਰੀ ਨੈੱਟਵਰਕ ਦੇ ਦਫਤਰਾਂ ‘ਤੇ ਛਾਪੇਮਾਰੀ ਕਰਦੇ ਹੋਏ ਕਈ ਦਸਤਾਵੇਜ਼, ਕੈਸ਼ ਅਤੇ ਕੀਮਤੀ ਗੱਡੀਆਂ ਬਰਾਮਦ ਕੀਤੀਆਂ ਹਨ।
ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਿਆ ਹੈ ਕਿ ਇਸ ਗਿਰੋਹ ਦੇ ਤਾਰੇ ਪੰਜਾਬ ਦੇ 10 IPS ਅਫਸਰਾਂ ਅਤੇ ਚੰਡੀਗੜ੍ਹ ਦੇ 3 ਉੱਚ ਅਧਿਕਾਰੀਆਂ ਨਾਲ ਜੁੜੇ ਹੋਏ ਸਨ, ਜੋ ਸੱਟੇ ਦੀ ਕਮਾਈ ਤੋਂ ਹਿੱਸਾ ਲੈਂਦੇ ਸਨ। ਇਹ ਵੀ ਦੱਸਿਆ ਗਿਆ ਹੈ ਕਿ ਕੁਝ ਅਫਸਰਾਂ ਲਈ 4 ਕਰੋੜ ਦੀ ਕੋਠੀ ਖਰੀਦੀ ਗਈ ਸੀ, ਜਿਸਦਾ ਉਦੇਸ਼ ਸਿਰਫ਼ ਅਧਿਕਾਰੀਆਂ ਦੀ ਖਾਤਿਰਦਾਰੀ ਸੀ। ਇਹ ਅਫਸਰ SP ਤੋਂ ਲੈ ਕੇ SSP ਰੈਂਕ ਤੱਕ ਦੇ ਹਨ।
ਇਨਕਮ ਟੈਕਸ ਵਿਭਾਗ ਨੇ ਖੋਜ ਵਿੱਚ ਪਤਾ ਲਾਇਆ ਕਿ ਨੈੱਟਵਰਕ ਦਾ ਸੈਂਟਰ ਚੰਡੀਗੜ੍ਹ ਸੀ, ਜਿਸ ਨੂੰ ਵਿਅਕਤੀ ਦੁਬਈ ਅਤੇ ਜਾਰਜੀਆ ਨਾਲ ਮਿਲ ਕੇ ਪੂਰੇ ਦੇਸ਼ ‘ਚ ਚਲਾ ਰਿਹਾ ਸੀ। ਚੰਡੀਗੜ੍ਹ ਦੇ 33 ਸੈਕਟਰ ਵਿੱਚ ਉਸ ਵਿਅਕਤੀ ਦੀ ਆਲੀਸ਼ਾਨ ਕੋਠੀ ਹੈ, ਜਿਸ ਤੋਂ ਸਬੰਧਤ ਦਸਤਾਵੇਜ਼ ਅਤੇ ਕੈਸ਼ ਬਰਾਮਦ ਕੀਤੇ ਗਏ। ਰੇਡ ਦੌਰਾਨ 16 ਲਗਜ਼ਰੀ ਕਾਰਾਂ ਜਬਤ ਕੀਤੀਆਂ ਗਈਆਂ ਅਤੇ ਪਟਿਆਲਾ ਤੋਂ 25 ਕਰੋੜ ਰੁਪਏ ਕੈਸ਼ ਵੀ ਹੱਥ ਲੱਗਾ।
ਇਨਕਮ ਟੈਕਸ ਵਿਭਾਗ ਅਗਲੇ ਕੁਝ ਦਿਨਾਂ ਵਿੱਚ ਸੂਬਿਆਂ ਵਿੱਚ ਸ਼ਾਮਿਲ ਅਧਿਕਾਰੀਆਂ ਨੂੰ ਪੁੱਛਤਾਛ ਲਈ ਨੋਟਿਸ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਕਾਰਵਾਈ ਨੇ ਸੱਟੇ ਅਤੇ ਅਫਸਰਾਂ ਦੀ ਸੰਭਾਵਿਤ ਸਹਿਯੋਗੀ ਸਾਝੇਦਾਰੀ ਨੂੰ ਸਾਹਮਣੇ ਲਿਆ ਦਿੱਤਾ ਹੈ।