ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅੱਜ ਕੱਲ ਇੱਕ ਨਾਰਾ ਗੂੰਜ ਰਿਹਾ ਹੈ, ਪਰਵਾਸੀ ਭਜਾਓ ਪੰਜਾਬ ਬਚਾਓ। ਮੈਂ ਇਹ ਨਾਰਾ ਦੇਣ ਵਾਲਿਆਂ ਨੂੰ ਪੁੱਛਣਾ ਚਾਹੂੰਗਾ ਕਿ ਇਹ ਨਾਰਾ ਕਿਸ ਦੇ ਖਿਲਾਫ ਦਿੱਤਾ ਜਾ ਰਿਹਾ ਹੈ। ਪ੍ਰਵਾਸੀ ਭਾਈਚਾਰੇ ਖਿਲਾਫ, ਜੋ ਕਿ ਹਿੰਦੂ ਨੇ ਜਾਂ ਫਿਰ ਉਹਨਾਂ ਖਿਲਾਫ ਜਿਨਾਂ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਵਾਰਿਆ। ਜਿਨਾਂ ਲਈ ਗੁਰੂ ਤੇਗ ਬਹਾਦਰ ਸਿੰਘ ਜੀ ਨੇ ਸੀਸ ਕਟਾਇਆ, ਮੈਂ ਇਹਨਾਂ ਤੋਂ ਇਹ ਪੁੱਛਣਾ ਚਾਹੁਦਾ ਵਾਂ ਕਿ ਹੁਣ ਇਹ ਗੁਰੂ ਤੋਂ ਵੀ ਵੱਡੇ ਹੋ ਗਏ ।ਹੁਸ਼ਿਆਰਪੁਰ ਵਿੱਚ ਜੋ ਘਟਨਾ ਹੋਇ ਹੈ ਸਾਨੂੰ ਉਸਦਾ ਬਹੁਤ ਦੁੱਖ ਹੈ ਇਹ ਘਨੋਨੀ ਹਰਕਤ ਕਰਨ ਵਾਲੇ ਦੋਸ਼ੀ ਨੂੰ ਚੌਂਕ ਵਿੱਚ ਸਭ ਦੇ ਸਾਹਮਣੇ ਫਾਂਸੀ ਦੇ ਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਦਰਿੰਦਾ ਇਹ ਹਰਕਤ ਕਰਨ ਵਾਰੇ ਸਪਨੇ ਵਿੱਚ ਵੀ ਨਾ ਸੋਚੇ, ਲੇਕਿਨ ਇੱਕ ਦਰਿੰਦੇ ਦੀ ਗਲਤੀ ਦੀ ਸਜ਼ਾ ਬੇਕਸੂਰ ਲੋਕਾਂ ਨੂੰ ਦੇਣ ਦਾ ਹੱਕ ਤੁਹਾਨੂੰ ਕਿਹਨੇ ਦਿੱਤਾ, ਜੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਮੈਂ ਉਹਨਾਂ ਨੂੰ ਕੜੇ ਸ਼ਬਦਾਂ ਵਿੱਚ ਚੇਤਾਵਨੀ ਦਿੰਦਾ ਹਾਂ ਕਿ ਸ਼ਿਵ ਸੈਨਾ ਹਿੰਦ ਪਰਵਾਸੀ ਹਿੰਦੂਆਂ ਦੇ ਨਾਲ ਖੜੀ ਵਾਂ, ਜੇ ਕਿਸੇ ਨੇ ਵੀ ਪਰਵਾਸੀਆਂ ਨਾਲ ਜ਼ਬਰਦਸਤੀ ਮਾਰ ਕੁੱਟ ਜਾਂ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸ਼ਿਵਸੇਨਾ ਹਿੰਦ ਦਾ ਕੱਲਾ ਕੱਲਾ ਵਰਕਰ ਪ੍ਰਸ਼ਾਸਨ ਨਾਲ ਮਿਲਕੇ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ।