ਚੰਡੀਗੜ੍ਹ:- ਪਿਛਲੇ ਦਿਨੀ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਨੂੰ ਮੋਹਾਲੀ ਦੇ ਸੁਹਾਣਾ ਵਿਖੇ ਹੋਏ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਦੋ ਹਮਲਾਵਾਰਾਂ ਚੋਂ ਇੱਕ ਮੁੱਖ ਸੂਟਰ ਨੂੰ ਬੀਤੀ ਰਾਤ ਮੋਹਾਲੀ ਪੁਲਿਸ ਵੱਲੋਂ ਖਰੜ ਦੇ ਸਨੀ ਇਨਕਲੇਵ - ਨਿਊ ਚੰਡੀਗੜ੍ਹ ਰੋਡ ਤੇ ਰੁੜਕੀ ਖਾਮ ਨੇੜੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾ ਦਿੱਤਾ ਹੈ। ਜਿਸਦਾ ਨਾਮ ਕਰਨ ਡਿਫਾਲਟਰ ਦੱਸਿਆ ਜਾ ਰਿਹਾ ਹੈ।
ਭਾਵੇਂ ਕਿ ਦੋ ਦਿਨ ਪਹਿਲਾਂ ਮੋਹਾਲੀ ਦੇ ਐਸਐਸਪੀ ਵੱਲੋਂ ਗਿਰਫਤਾਰੀ ਬਾਰੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ।
ਪੁਲਿਸ ਦੇ ਸੂਤਰਾਂ ਅਨੁਸਾਰ ਬੀਤੀ ਰਾਤ ਗ੍ਰਿਫਤਾਰ ਕੀਤੇ ਗਏ ਕਰਨ ਡਿਫਾਲਟਰ ਨੇ ਦਰਦ ਹੋਣ ਕਰਕੇ ਤਬੀਅਤ ਖਰਾਬ ਹੋਣ ਦਾ ਡਰਾਮਾ ਕੀਤਾ । ਜਦੋਂ ਪੁਲਿਸ ਵੱਲੋਂ ਉਸ ਨੂੰ ਹਵਾਲਾਤ ਚੋਂ ਬਾਹਰ ਕੱਢਿਆ ਤਾਂ ਉਹ ਪੁਲਿਸ ਹਿਰਾਸਤ ਵਿੱਚੋਂ ਭੱਜ ਗਿਆ।

