HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਵੜਿੰਗ ਨੇ ਭਾਜਪਾ 'ਚ ਸ਼ਾਮਲ ਸਾਬਕਾ ਕਾਂਗਰਸੀਆਂ ਦੀ ਜ਼ਮੀਰ ‘ਤੇ ਸਵਾਲ ਚੁੱਕੇ

 

IMG

ਚੰਡੀਗੜ੍ਹ, 15 ਮਾਰਚ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹਨਾਂ ਸਾਰੇ ਸਾਬਕਾ ਕਾਂਗਰਸੀ ਆਗੁਆਂ ਦੇ ਜ਼ਮੀਰ ‘ਤੇ ਸਵਾਲ ਚੁੱਕਿਆ ਹੈ, ਜਿਹੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਾਂਗਰਸ ਦੀ ਆਲੋਚਨਾ ਕਰਨ ਵੇਲੇ ਮੰਚ ਉੱਤੇ ਬੈਠੇ ਸਨ।

ਉਨ੍ਹਾਂ ਕਿਹਾ ਕਿ ਇਹ ਸਾਰੇ ਆਗੂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਸੇ ਕਾਂਗਰਸ ਦਾ ਹਿੱਸਾ ਰਹੇ ਹਨ, ਜਿਸਨੂੰ ਸ਼ਾਹ ਇਨ੍ਹਾਂ ਦੀ ਮੌਜੂਦਗੀ ਵਿੱਚ ਬੁਰਾ-ਭਲਾ ਕਹਿ ਰਹੇ ਸਨ। ਇਹ ਆਲੋਚਨਾ ਸਿਰਫ ਹੋਰ ਕਾਂਗਰਸੀ ਆਗੂਆਂ ਵਿਰੁੱਧ ਹੀ ਨਹੀਂ ਸੀ, ਸਗੋਂ ਇਨ੍ਹਾਂ ਵਿਰੁੱਧ ਵੀ ਸੀ, ਕਿਉਂਕਿ ਇਹ ਵੀ ਉਸੇ ਕਾਂਗਰਸ ਦਾ ਹਿੱਸਾ ਰਹੇ ਹਨ।

ਵੜਿੰਗ ਨੇ ਕਿਹਾ ਕਿ ਸ਼ਾਹ ਨਾਲ ਮੰਚ ਸਾਂਝਾ ਕਰਨ ਵਾਲਿਆਂ ਵਿੱਚ ਭਾਜਪਾ ਦੇ ਆਪਣੇ ਆਗੂਆਂ ਨਾਲੋਂ ਵੱਧ ਸਾਬਕਾ ਕਾਂਗਰਸੀ ਆਗੂ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ, ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਹਨ, ਤੋਂ ਲੈ ਕੇ ਪਰਨੀਤ ਕੌਰ, ਮਨਪ੍ਰੀਤ ਸਿੰਘ ਬਾਦਲ, ਰਵਨੀਤ ਸਿੰਘ ਬਿੱਟੂ, ਰਾਣਾ ਗੁਰਮੀਤ ਸਿੰਘ ਸੋਢੀ ਵਰਗੇ ਮੰਚ ਤੇ ਮੌਜੂਦ ਕਈ ਆਗੂ ਕਾਂਗਰਸ ਵਿੱਚ ਰਹਿ ਚੁੱਕੇ ਹਨ। ਇਹ ਆਗੂ ਪਾਰਟੀ ਵਿੱਚ ਅਹੁਦੇ ਅਤੇ ਸ਼ੋਹਰਤ ਦਾ ਆਨੰਦ ਮਾਣ ਚੁੱਕੇ ਹਨ, ਜਦਕਿ ਪੁਰਾਣੇ ਭਾਜਪਾ ਨੇਤਾਵਾਂ ਨੂੰ ਪੂਰੀ ਤਰ੍ਹਾਂ ਪਾਸੇ ਕਰ ਦਿੱਤਾ ਗਿਆ ਸੀ।

ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਾਂਗਰਸ ਇੰਨੀ ਹੀ ਮਾੜੀ ਹੈ, ਜਿਵੇਂ ਸ਼ਾਹ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਨ, ਤਾਂ ਫਿਰ ਭਾਜਪਾ ਕਾਂਗਰਸ ਤੋਂ ਆਏ ਲੋਕਾਂ ਨਾਲ ਕਿਵੇਂ ਭਰੀ ਪਈ ਹੈ? ਉਨ੍ਹਾਂ ਕਿਹਾ ਕਿ ਇਹ ਭਾਜਪਾ ਦੇ ਦੋਹਰੇ ਮਾਪਦੰਡਾਂ ਨੂੰ ਬੇਨਕਾਬ ਕਰਦਾ ਹੈ, ਜਿਹੜੀ ਨਾ ਸਿਰਫ਼ ਚੋਣਾਂ ਚੁਰਾਉਂਦੀ ਹੈ, ਸਗੋਂ ਵੱਖ-ਵੱਖ ਤਰੀਕਿਆਂ ਨਾਲ ਹੋਰ ਪਾਰਟੀਆਂ, ਖਾਸ ਕਰਕੇ ਕਾਂਗਰਸ, ਤੋਂ ਆਗੂਆਂ ਨੂੰ ਵੀ ਆਪਣੇ ਨਾਲ ਜੋੜਦੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਭਾਜਪਾ ਨੂੰ ਚੁਣੌਤੀ ਦਿੰਦਿਆਂ, ਕਿਹਾ ਕਿ ਸ਼ਾਹ ਦੇ ਮੰਚ ‘ਤੇ ਬੈਠੇ ਇਹ ਸਾਰੇ ਆਗੂ ਚੋਣਾਂ ਤੱਕ ਪਾਰਟੀ ਵਿੱਚ ਬਣੇ ਰਹਿਣ ਇਹ ਯਕੀਨੀ ਬਣਾਇਆ ਜਾਵੇ, ਕਿਉਂਕਿ ਉਹ ਵੀ ਜਾਣਦੇ ਹਨ ਕਿ ਪੰਜਾਬ ਵਿੱਚ ਪਾਰਟੀ ਦੀ ਕੀ ਸਥਿਤੀ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਚੁਣੌਤੀ ਦਿੰਦਿਆਂ, ਕਿਹਾ ਕਿ ਅੱਜ ਹੀ ਇਨ੍ਹਾਂ ਤੋਂ ਸੀ ਆਈ ਐਸ ਐੱਫ ਦੀ ਸੁਰੱਖਿਆ ਹਟਾ ਕੇ ਦੇਖੋ, ਫਿਰ ਪਤਾ ਚੱਲੇਗਾ ਕਿ ਇਹ ਭਾਜਪਾ ਵਿੱਚ ਕਿੰਨਾ ਸਮਾਂ ਟਿਕਦੇ ਹਨ। 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies