
ਮੋਹਾਲੀ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਪੈਂਦੇ ਮਹਾਲੀ ਦੇ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਜਿਨਾਂ ਵਿਰੁੱਧ ਪਹਿਲਾਂ ਹੀ ਗੁਰਦੁਆਰਾ ਸਾਹਿਬ ਦੀ ਜਮੀਨ ਨੂੰ ਧੋਖਾ ਧੜੀ ਦੇ ਨਾਲ ਵੇਚਣ ਦਾ ਮਾਮਲਾ ਦਰਜ ਹੋਇਆ ਹੈ । ਪਰ ਉਸਦੀ ਫਿਲਹਾਲ ਗ੍ਰਿਫਤਾਰੀ ਨਹੀਂ ਹੋ ਸਕੀ । ਪੁਲਿਸ ਵੱਲੋਂ ਇਸ ਸਬੰਧੀ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਹਾਸਲ ਕਰ ਲਏ ਦੱਸੇ ਜਾ ਰਹੇ ਹਨ , ਸੂਤਰ ਦੱਸਦੇ ਹਨ ਕਿ ਮੈਨੇਜਰ ਰਜਿੰਦਰ ਸਿੰਘ ਟੌਹੜਾ ਦੀ ਗ੍ਰਿਫਤਾਰੀ ਕਿਸੇ ਵੇਲੇ ਹੋ ਸਕਦੀ ਹੈ। । ਸੂਤਰ ਦੱਸਦੇ ਹਨ ਕਿ ਪੁਲਿਸ ਇਸ ਕਰੋੜਾਂ ਦੀ ਧੋਖਾਧੜੀ ਪਿੱਛੇ ਛੁਪਿਆ ਸੱਚ ਉਜਾਗਰ ਕਰ ਸਕਦੀ ਹੈ । ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜਦੋਂ ਇਹ ਘਟਾਲਾ ਰੋਸ਼ਨੀ ਵਿੱਚ ਆਇਆ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਸੀ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਸ਼੍ਰੋਮਣੀ ਕਮੇਟੀ ਕੋਲ ਮੰਨਿਆ ਹੈ ਕਿ ਇਹ ਧੋਖਾਧੜੀ ਉਸਨੇ ਇਕੱਲੇ ਨੇ ਹੀ ਕੀਤੀ ਹੈ।
