HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

Punjab: FBI ਦੇ ਵਾਂਟੇਡ ਮਨਜੀਤ ਬੇਦੀ ਨੂੰ ਪੁਲਿਸ ਨੇ ਇੱਕ ਦਿਨ ਦੇ ਰਿਮਾਂਡ ‘ਤੇ ਲਿਆ

 

Punjab: FBI ਦੇ ਵਾਂਟੇਡ ਮਨਜੀਤ ਬੇਦੀ ਨੂੰ ਪੁਲਿਸ ਨੇ ਇੱਕ ਦਿਨ ਦੇ ਰਿਮਾਂਡ ‘ਤੇ ਲਿਆ

– ਕਬੂਤਰਬਾਜ਼ੀ ਨੈੱਟਵਰਕ ਦੀ ਜਾਂਚ ਜਾਰੀ
– ਬੇਦੀ ਨਾਲ ਜੁੜੇ ਲੋਕਾਂ ਬਾਰੇ ਹੋਵੇਗੀ ਪੁੱਛਗਿੱਛ

ਚੰਡੀਗੜ੍ਹ, 6 ਸਤੰਬਰ  – ਐਫਬੀਆਈ ਦੇ ਵਾਂਟੇਡ ਅਤੇ ਕਬੂਤਰਬਾਜ਼ੀ ਤੇ ਵਿਦੇਸ਼ ਭੇਜਣ ਦੇ ਨਾਮ ‘ਤੇ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮਨਜੀਤ ਸਿੰਘ ਬੇਦੀ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ ‘ਤੇ ਲਿਆ ਹੈ। ਪੁਲਿਸ ਵੱਲੋਂ ਰਿਮਾਂਡ ਦੌਰਾਨ ਉਸ ਤੋਂ ਕਬੂਤਰਬਾਜ਼ੀ ਨੈੱਟਵਰਕ ਅਤੇ ਉਸ ਨਾਲ ਜੁੜੇ ਲੋਕਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਬੇਦੀ ਜਲੰਧਰ ਵਿੱਚ ਕਿਸੇ ਵਿਅਕਤੀ ਨਾਲ ਮਿਲ ਕੇ ਕਬੂਤਰਬਾਜ਼ੀ ਦਾ ਨੈੱਟਵਰਕ ਚਲਾ ਰਿਹਾ ਸੀ। ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਨੀਲਮ ਨੇ ਬੇਦੀ ਰਾਹੀਂ ਕਿੰਨੇ ਲੋਕਾਂ ਨੂੰ ਕਥਿਤ ਤੌਰ ‘ਤੇ ਆਪਣਾ ਸ਼ਿਕਾਰ ਬਣਾਇਆ ਅਤੇ ਉਨ੍ਹਾਂ ਨਾਲ ਕਿੰਨੀ ਧੋਖਾਧੜੀ ਕੀਤੀ ਗਈ।

ਉੱਧਰ, ਐਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਵੀ ਸੋਸ਼ਲ ਮੀਡੀਆ ਪੋਸਟ ਰਾਹੀਂ ਜਾਣਕਾਰੀ ਦਿੱਤੀ ਕਿ ਐਫਬੀਆਈ ਦੇ ਵਾਂਟੇਡ ਵਿਅਕਤੀ ਨੂੰ ਭਾਰਤੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਮੁਤਾਬਕ ਉਸ ਨੂੰ ਅਮਰੀਕਾ ਲਿਆਉਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ।

ਦੱਸਿਆ ਜਾਂਦਾ ਹੈ ਕਿ ਮਨਜੀਤ ਬੇਦੀ ਖ਼ਿਲਾਫ਼ ਥਾਣਾ ਰਾਮਾਮੰਡੀ ਵਿੱਚ ਵਿਦੇਸ਼ ਭੇਜਣ ਦੇ ਨਾਮ ‘ਤੇ ਧੋਖਾਧੜੀ ਦਾ ਮਾਮਲਾ ਪਹਿਲਾਂ ਹੀ ਦਰਜ ਹੈ। ਇਸ ਤੋਂ ਇਲਾਵਾ ਉਸ ‘ਤੇ ਅਮਰੀਕਾ ਦੀ ਸਰਕਾਰੀ ਫੂਡ ਅਸਿਸਟੈਂਸ ਸਕੀਮ ਵਿੱਚ 6 ਲੱਖ ਡਾਲਰ ਤੋਂ ਵੱਧ ਦੀ ਕਥਿਤ ਧੋਖਾਧੜੀ ਦਾ ਵੀ ਦੋਸ਼ ਹੈ। ਇਸ ਮਾਮਲੇ ਵਿੱਚ ਐਫਬੀਆਈ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ 1.5 ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies