HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

Punjab: ਸਾਊਦੀ ਅਰਬ ‘ਚ ਬਲਜਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਦਿੱਲੀ ਗੁਰਦੁਆਰਾ ਕਮੇਟੀ ਆਈ ਅੱਗੇ

 

Punjab: ਸਾਊਦੀ ਅਰਬ ‘ਚ ਬਲਜਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਣ ਲਈ ਦਿੱਲੀ ਗੁਰਦੁਆਰਾ ਕਮੇਟੀ ਆਈ ਅੱਗੇ

ਪਠਾਨਕੋਟ, 6 ਸਤੰਬਰ– ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸਾਊਦੀ ਅਰਬ ਵਿੱਚ ਝੂਠੇ ਡਰੱਗ ਤਸੱਕਰੀ ਕੇਸ ਵਿੱਚ ਫ਼ਸੇ ਜਿਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਸ ਅੰਮ੍ਰਿਤਧਾਰੀ ਬਲਜਿੰਦਰ ਸਿੰਘ ਦੇ ਪ੍ਰਵਾਰ ਨਾਲ਼ ਉਹਨਾਂ ਦੇ ਜੱਦੀ ਪਿੰਡ ਸੁਜਾਨਪੁਰ ਦਿਹਾਤੀ ਜ਼ਿਲ੍ਹਾ ਪਠਾਨਕੋਟ ਵਿਖੇ ਪਹੁੰਚ ਕੇ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰਵਾਉਣ ਵਿੱਚ ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ ਨੇ ਅਹਿਮ ਭੂਮਿਕਾ ਨਿਭਾਈ ਹੈ।

ਮੁਲਾਕਾਤ ਸਮੇਂ ਬਲਜਿੰਦਰ ਸਿੰਘ ਦੇ ਬਾਪ ਨੇ ਆਪਣੇ ਪੁੱਤ ਨੂੰ ਫਾਂਸੀ ਤੋਂ ਬਚਾਉਣ ਲਈ ਗੁਹਾਰ ਲਗਾਈ ਕਿ ਸਾਡੇ ਪੁੱਤ ਨੂੰ ਬਚਾਉਣ ਲਈ ਭਾਰਤ ਸਰਕਾਰ ਦੇ ਸਰਕਾਰੇ ਦਰਬਾਰੇ ਪਹੁੰਚ ਕਰਕੇ ਸਾਨੂੰ ਰਾਹਤ ਦਿਵਾਈ ਜਾਵੇ। ਉਹਨਾਂ ਕਿਹਾ ਅੱਜ ਤੱਕ ਅਸੀਂ ਵੱਡੇ ਵੱਡੇ ਨੇਤਾਵਾਂ ਅੱਗੇ ਆਪਣੇ ਪੁੱਤਰ ਨੂੰ ਬਚਾਉਣ ਲਈ ਬੇਨਤੀ ਕੀਤੀ ਪਰ ਸਾਡੀ ਕਿਸੇ ਨੇ ਬਾਂਹ ਨਹੀਂ ਫੜ੍ਹੀ। ਨਾ ਹੀ ਸਾਡੇ ਪ੍ਰਵਾਰ ਨਾਲ਼ ਕਿਸੇ ਨੇ ਮੁਲਾਕਾਤ ਕਰਕੇ ਦੁੱਖ਼ ਪ੍ਰਗਟ ਕੀਤਾ ਹੈ।

ਭਾਈ ਭੋਮਾ ਨੇ ਪ੍ਰਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਪ੍ਰਵਾਰ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨਾਲ਼ ਮੁਲਾਕਾਤ ਕਰਵਾਉਣਗੇ। ਅੱਗੇ ਕਾਲਕਾ ਸਾਹਿਬ ਭਾਰਤ ਸਰਕਾਰ ਦੇ ਮੰਤਰੀਆਂ ਨਾਲ਼ ਰਾਬਤਾ ਕਾਇਮ ਕਰਕੇ ਪ੍ਰਵਾਰ ਨੂੰ ਰਾਹਤ ਦਿਵਾਉਣ ਲਈ ਹਰ ਸੰਭਵ ਉਪਰਾਲਾ ਕਰਨਗੇ। ਇਸ ਮੌਕੇ ਪ੍ਰਵਾਰ ਦੀ ਟੈਲੀਫੋਨ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ਼ ਗੱਲਬਾਤ ਕਰਵਾਈ ਗਈ ਤਾਂ ਜੋ ਸਮਾਜ ਸੇਵੀ ਡੁਬਈ ਵਾਲੇ ਐਸ ਪੀ ਸਿੰਘ ਉਬਰਾਏ ਦੀਆਂ ਸੇਵਾਵਾਂ ਵੀ ਲਈਆਂ ਜਾਣ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤ ਸਰਕਾਰ ਤੱਕ ਪਹੁੰਚਣ ਮਦਦ ਦਾ ਦਿਵਾਇਆ ਭਰੋਸਾ। ਦੁਨੀਆਂ ਭਰ ਵਿੱਚੋਂ ਕੋਈ ਵੀ ਬਲਜਿੰਦਰ ਸਿੰਘ ਨੂੰ ਬਚਾਉਣ ਲਈ ਆਪਣੀਆਂ ਸੇਵਾਵਾਂ ਦੇਣ ਲਈ ਉਸਦੇ ਬਾਪ ਜਸਵਿੰਦਰ ਸਿੰਘ ਦੇ ਫ਼ੋਨ ਨੰਬਰ 7508646568 ਸੰਪਰਕ ਕਰ ਸਕਦਾ ਹੈ 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies