ਬਠਿੰਡਾ : ਸਥਾਨਕ ਮਾਲ ਰੋਡ ’ਤੇ ਇੱਕ ਦੁਕਾਨ ਤੋਂ ਸਕਰੈਪ ਦਾ ਸਾਮਾਨ ਚੁੱਕਦੇ ਸਮੇਂ ਬਿਜਲੀ ਦੀ ਤਾਰ ਨਾਲ ਟਕਰਾ ਕੇ ਤਿੰਨ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਏ।ਘਟਨਾ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਵਿੱਕੀ ਕੁਮਾਰ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਏ।ਸਹਾਰਾ ਟੀਮ ਵਿੱਕੀ ਕੁਮਾਰ ਨੇ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਪਹੁੰਚਾਇਆ ਅਤੇ ਇਲਾਜ ਸ਼ੁਰੂ ਕਰ ਦਿੱਤਾ। ਜ਼ਖਮੀਆਂ ਦੀ ਪਛਾਣ ਸਰਵਣ ਪੁੱਤਰ ਸ਼ਿਵ ਸ਼ਰਨ ਵਾਸੀ ਮਾਤਾ ਰਾਣੀ ਵਾਲੀ ਗਲੀ, ਯਸ਼ਦੂ ਕੁਮਾਰ ਪੁੱਤਰ ਸੰਜੇ ਕੁਮਾਰ ਅਤੇ ਰਾਕੇਸ਼ ਕੁਮਾਰ ਪੁੱਤਰ ਸਾਹਿਲ ਕੁਮਾਰ ਵਾਸੀ ਸੰਜੇ ਨਗਰ ਵਜੋਂ ਹੋਈ ਹੈ। ਤਿੰਨੋਂ ਜ਼ਖਮੀ ਵਿਅਕਤੀ 20 ਤੋਂ 30 ਫੀਸਦੀ ਝੁਲਸ ਗਏ ਹਨ ਅਤੇ ਉਨ੍ਹਾਂ ਦਾ ਸਹਾਰਾ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਤਿੰਨੋਂ ਖਤਰੇ ਤੋਂ ਬਾਹਰ ਹਨ।

