ਲੁਧਿਆਣਾ : ਸ਼ਹਿਰ ਦੀਆਂ ਸੜਕਾਂ 'ਤੇ ਜਮਦੂਤਾਂ ਵਾਂਗ ਘੁੰਮ ਰਹੇ ਰੇਤੇ ਨਾਲ ਭਰੇ ਓਵਰਲੋਡ ਟਿੱਪਰ ਅਤੇ ਟਰੈਕਟਰ ਟਰਾਲੀਆਂ ਨੂੰ ਕਾਬੂ ਕਰਨ ਵੱਲ ਕੋਈ ਵੀ ਵਿਭਾਗ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਸ਼ਹਿਰ 'ਚ ਨਿੱਤ ਦਿਨ ਵਾਪਰ ਰਹੇ ਹਾਦਸਿਆਂ ਕਾਰਨ ਲੋਕ ਆਪਣੀ ਜਾਨ ਗੁਆ ਰਹੇ ਹਨ। ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰਦਾ ਨਜ਼ਰ ਆ ਰਿਹਾ ਹੈ।
ਦੂਜੇ ਪਾਸੇ ਇਹ ਓਵਰਲੋਡ ਟਿੱਪਰ ਅਤੇ ਟਰਾਲੀਆਂ ਦਿਨ ਦਿਹਾੜੇ ਇਲਾਕੇ ਦੀਆਂ ਸੜਕਾਂ 'ਤੇ ਸ਼ਰੇਆਮ ਦੌੜ ਰਹੀਆਂ ਹਨ। ਦਿਨ ਵੇਲੇ ਵੀ ਇਨ੍ਹਾਂ ਸੜਕਾਂ ’ਤੇ ਆਮ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ ਪਰ ਇਹ ਵਾਹਨ ਚਾਲਕ ਕਿਸੇ ਦੀ ਪਰਵਾਹ ਕੀਤੇ ਬਿਨਾਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਦੇਖੇ ਜਾਂਦੇ ਹਨ। ਅੱਜ ਕੈਲਾਸ਼ ਨਗਰ ਰੋਡ ’ਤੇ ਰੇਤ ਨਾਲ ਭਰੇ ਦਰਜਨ ਦੇ ਕਰੀਬ ਟਿੱਪਰ ਲੰਘਦੇ ਦੇਖੇ ਗਏ। ਇਸ ਸੜਕ 'ਤੇ ਕਈ ਸਕੂਲ ਅਜਿਹੇ ਹਨ ਜਿੱਥੋਂ ਬੱਚੇ ਪੈਦਲ ਹੀ ਆਉਂਦੇ-ਜਾਂਦੇ ਹਨ ਪਰ ਇਨ੍ਹਾਂ ਟਿੱਪਰ ਚਾਲਕਾਂ ਨੂੰ ਸੜਕ 'ਤੇ ਚੱਲਣ ਵਾਲੇ ਕਿਸੇ ਵੀ ਵਿਅਕਤੀ ਦੀ ਜਾਨ ਦੀ ਪ੍ਰਵਾਹ ਨਹੀਂ ਹੁੰਦੀ, ਜੋ ਬਿਨਾਂ ਕਿਸੇ ਡਰ ਦੇ ਆਪਣੇ ਓਵਰਲੋਡ ਵਾਹਨਾਂ ਨੂੰ ਸੜਕਾਂ 'ਤੇ ਚਲਾ ਰਹੇ ਹਨ। ਅੱਜ ਇਲਾਕਾ ਨਿਵਾਸੀ ਓਮ ਪ੍ਰਕਾਸ਼ ਨਿਸ਼ਾਂਤ ਕੁਮਾਰ, ਵਿਜੇ ਗਾਂਧੀ, ਅਮਨ ਅਰੋੜਾ, ਜਗਤ ਰਾਮ, ਸੋਮਨਾਥ ਰੋਸ਼ਨ ਲਾਲ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਹੈ ਕਿ ਉਕਤ ਓਵਰਲੋਡ ਟਿੱਪਰ ਅਤੇ ਟਰੈਕਟਰ ਟਰਾਲੀਆਂ ਨੂੰ ਇਲਾਕੇ ਦੀਆਂ ਸੜਕਾਂ 'ਤੇ ਚੱਲਣ ਤੋਂ ਰੋਕਿਆ ਜਾਵੇ। ਦਿਨ.


