ਪੰਜਾਬ ਡੈਸਕ : ਬੈਚਲਰ ਆਫ ਐਜੂਕੇਸ਼ਨ (ਬੀ.ਐੱਡ) ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਕਾਦਮਿਕ ਸੈਸ਼ਨ 2024-25 ਲਈ ਬੀ.ਐੱਡ ਦਾਖਲਾ ਪ੍ਰਕਿਰਿਆ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਕਾਰਨ ਪੰਜਾਬ ਬੀ.ਐੱਡ ਦਾਖ਼ਲਾ 2024 ਨਾਲ ਸਬੰਧਤ ਯੋਗਤਾ ਮਾਪਦੰਡ, ਦਾਖ਼ਲਾ ਪ੍ਰਕਿਰਿਆ, ਅਹਿਮ ਤਰੀਕਾਂ, ਸੀਟਾਂ ਦਾ ਰਾਖਵਾਂਕਰਨ, ਪ੍ਰੀਖਿਆ ਪੈਟਰਨ ਸਿਲੇਬਸ ਅਤੇ ਹੋਰ ਜਾਣਕਾਰੀ ਜਾਰੀ ਕੀਤੀ ਗਈ ਹੈ। ਚਾਹਵਾਨ ਵਿਦਿਆਰਥੀ https://punjabbed.puchd.ac.in/ 'ਤੇ ਜਾ ਕੇ ਇਸ ਸਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਆਨਲਾਈਨ ਰਜਿਸਟਰ ਕਰ ਸਕਦੇ ਹਨ।

