ਲੁਧਿਆਣਾ : ਸੋਸ਼ਲ ਮੀਡੀਆ 'ਤੇ ਵਿਊਜ਼ ਹਾਸਲ ਕਰਨ ਲਈ ਲੋਕ ਵਾਹਨਾਂ 'ਤੇ ਸਟੰਟ ਕਰਕੇ ਆਪਣੀ ਜਾਨ ਖਤਰੇ 'ਚ ਪਾ ਰਹੇ ਹਨ। ਟਰੈਫਿਕ ਪੁਲੀਸ ਨੇ ਪਿਛਲੇ ਦਿਨੀਂ ਕੁਝ ਅਜਿਹੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਹਨ। ਹੁਣ ਬੁਲੇਟ ਬਾਈਕ 'ਤੇ ਸਟੰਟ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਨੌਜਵਾਨ ਬੁਲੇਟ ਬਾਈਕ ਦੇ ਉੱਪਰ ਖੜ੍ਹਾ ਹੋ ਕੇ ਬਾਈਕ ਚਲਾ ਰਿਹਾ ਹੈ ਅਤੇ ਉਸਦੇ ਦੋਸਤ ਵੀਡੀਓ ਬਣਾਉਣ ਵਿੱਚ ਰੁੱਝੇ ਹੋਏ ਹਨ।
ਇਹ ਵੀਡੀਓ ਚੀਮਾ ਚੌਕ ਫਲਾਈਓਵਰ ਦੀ ਦੱਸੀ ਜਾ ਰਹੀ ਹੈ। ਟ੍ਰੈਫਿਕ ਪੁਲਸ ਵਾਹਨਾਂ ਦੇ ਨੰਬਰਾਂ ਦੇ ਆਧਾਰ 'ਤੇ ਬੁਲਟ ਚਾਲਕ ਅਤੇ ਉਸ ਦੇ ਸਾਥੀਆਂ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ। ਵਾਹਨਾਂ ਦੇ ਨੰਬਰਾਂ ਦੇ ਆਧਾਰ 'ਤੇ ਉਨ੍ਹਾਂ ਦਾ ਡਾਟਾ ਕੱਢਿਆ ਜਾ ਰਿਹਾ ਹੈ। ਏ.ਸੀ.ਪੀ. ਟਰੈਫਿਕ ਗੁਰਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਵੀਡੀਓ ਉਨ੍ਹਾਂ ਦੇ ਨੋਟਿਸ ਵਿੱਚ ਹੈ, ਜਿਸ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

