ਲੁਧਿਆਣਾ : ਬਰਸਾਤਾਂ ਦੇ ਦਿਨਾਂ ਵਿੱਚ ਜਾਨਲੇਵਾਂ ਬਿਮਾਰੀਆਂ ਤੋਂ ਬਚਾਅ ਵਾਸਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਨਗਰ ਨਿਗਮ ਲੁਧਿਆਣਾ ਵੱਲੋਂ 95 ਵਾਰਡਾਂ ਵਿੱਚ ਫੋਗਿੰਗ ਕਰਵਾਕੇ ਡੇਗੂ, ਮਲੇਰੀਆ, ਟਾਈਫਾਈਡ, ਚਿਕਨ ਗੁਨੀਆ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਦੇ ਲਈ ਉਪਰਾਲਾ ਕੀਤਾ ਜਾਂਦਾ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰ ਰਹੇ ਸਨ ਪ੍ਰਿੰਸੀਪਲ ਇੰਦਰਜੀਤ ਕੋਰ ਇੰਦੂ ਜਿਲਾ ਪ੍ਰਧਾਨ ਮਹਿਲਾ ਵਿੰਗ ਲੁਧਿਆਣਾ ਦਾ ਕਹਿਣਾ ਸੀ ਕਿ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੀ ਟੀਮ ਹਲਕੇ ਵਿੱਚ ਦਿਨ ਰਾਤ ਮਿਹਨਤ ਕਰਕੇ ਲੋਕਾਂ ਨੂੰ ਸਿਹਤ ਸਹੂਲਤਾਂ ਤੋ ਇਲਾਵਾ ਲੋਕ ਭਲਾਈ ਸਕੀਮਾਂ ਦਾ ਵੀ ਲਾਭ ਦੇਣ ਦੇ ਲਈ ਵਚਨਬੱਧ ਹੈ । ਉਨਾਂ ਨੇ ਕਿਹਾ ਹੈ ਕਿ ਅੱਜ ਡੇਗੂ ਮਲੇਰੀਆ ਦੀ ਰੋਕਥਾਮ ਦੇ ਲਈ ਵਾਰਡ ਨੰ 12 ਦੇ ਅਧੀਨ ਪੈਂਦੇ ਨਿਊ ਰਾਜੂ ਕਲੋਨੀ, ਨਿਊ ਜੁਨੇਜਾ ਕਲੋਨੀ ਦੇ ਇਲਾਕਿਆਂ ਵਿੱਚ ਫੋਗਿੰਗ ਸਪਰੇਅ ਕਰਵਾਈ ਗਈ


