ਜਲੰਧਰ : ਜ਼ਿਲੇ 'ਚ ਦਿਨ-ਬ-ਦਿਨ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਕਿਸ਼ਨਗੜ੍ਹ 'ਚ ਚੋਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪੈਟਰੋਲ ਪੰਪ ਨੇੜੇ ਇੱਕ ਬਰੇਜ਼ਾ ਗੱਡੀ ਚੋਰੀ ਹੋ ਗਈ। ਪੀੜਤ ਮਹਿੰਦਰ ਪਾਲ ਪੁੱਤਰ ਸਰਵਣ ਦਾਸ ਵਾਸੀ ਰੇਰੂ ਨੇ ਦੱਸਿਆ ਕਿ ਉਹ ਬੀਤੀ ਰਾਤ ਪੈਟਰੋਲ ਪੰਪ 'ਤੇ ਕਾਰ ਖੜ੍ਹੀ ਕਰਕੇ ਬਾਥਰੂਮ ਗਿਆ ਸੀ। ਇਸ ਦੌਰਾਨ ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਕਾਰ ਉਥੇ ਮੌਜੂਦ ਨਹੀਂ ਸੀ।
ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ, ਕਈ ਜ਼ਿਲ੍ਹਿਆਂ ਨੂੰ ਮਿਲਿਆ ਨਵਾਂ SSP, ਪੜ੍ਹੋ ਲਿਸਟ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਫੁਟੇਜ ਕਢਵਾ ਕੇ ਕਾਰ ਦੀ ਲੋਕੇਸ਼ਨ ਟਰੇਸ ਕੀਤੀ ਅਤੇ ਚੋਰਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਭੱਜਦੇ ਹੋਏ ਚੋਰ ਨੇ ਇੱਕ ਵਾਹਨ ਨੂੰ ਟੱਕਰ ਮਾਰ ਦਿੱਤੀ। ਜਿਸ 'ਚ ਵਾਹਨ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸ਼ਨਗੜ੍ਹ ਚੌਕੀ ਦੇ ਏ.ਐਸ.ਆਈ ਬਲਵੀਰ ਸਿੰਘ ਬੁੱਟਰ ਨੇ ਦੱਸਿਆ ਕਿ ਚੋਰ ਨੂੰ ਟਾਂਡਾ ਪੁਲਿਸ ਨੇ ਮੌਕੇ 'ਤੇ ਹੀ ਕਾਬੂ ਕਰ ਲਿਆ, ਜਿਸ ਦੀ ਪਹਿਚਾਣ ਰੌਣੀ ਪੁੱਤਰ ਭੂਪਾ ਵਜੋਂ ਹੋਈ ਹੈ | ਟਾਂਡਾ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰਕੇ ਬਹਿੜਵਾਲ ਕਰਤਾਰਪੁਰ ਵਿੱਚ ਚੋਰੀ ਦਾ ਕੇਸ ਦਰਜ ਕਰ ਲਿਆ ਹੈ।