ਲੋਹੀਆਂ ਖਾਸ/ਜਲੰਧਰ : ਲੋਹੀਆਂ ਪੁਲਿਸ ਨੇ ਸ਼ਹਿਰ 'ਚ ਲੰਬੇ ਸਮੇਂ ਤੋਂ ਚੱਲ ਰਹੇ ਸੱਟੇਬਾਜ਼ੀ ਦੇ ਅੱਡੇ 'ਤੇ ਛਾਪਾ ਮਾਰ ਕੇ 16 ਸੱਟੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਓਂਕਾਰ ਸਿੰਘ ਬਰਾੜ ਡੀ.ਐਸ.ਪੀ. ਸ਼ਾਹਕੋਟ ਅਤੇ ਥਾਣੇ ਦੇ ਇੰਚਾਰਜ ਇੰਸਪੈਕਟਰ ਲਾਭ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਹਰਕਵਲਪ੍ਰੀਤ ਸਿੰਘ ਖੱਖ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਰੋਕਣ ਲਈ ਏਐਸਆਈ ਬਲਕਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਛਾਪਾ ਮਾਰ ਕੇ 16 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਇਕ ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਿਆ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੋਨੂੰ ਕੁਮਾਰ ਪੁੱਤਰ ਰਾਮ ਲਾਲ, ਰਾਜੀਵ ਕੁਮਾਰ ਪੁੱਤਰ ਰੇਸ਼ਮ, ਗੁਰਦੀਪ ਰਾਮ ਪੁੱਤਰ ਸੌਦਾਗਰ ਰਾਮ, ਨਰੇਸ਼ ਕੁਮਾਰ ਪੁੱਤਰ ਸਰਵਣ ਸਿੰਘ, ਬੋਧਰਾਜ ਉਰਫ ਬੁੱਧ ਪੁੱਤਰ ਜੀਤ ਰਾਮ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗਿਆਨ ਸਿੰਘ, ਬਲਜਿੰਦਰ ਕੁਮਾਰ ਉਰਫ ਕਾਲਾ ਪੁੱਤਰ ਜਸਵਿੰਦਰ ਪਾਲ, ਗੌਰਵ ਕੁਮਾਰ ਉਰਫ ਗੌੜਾ ਪੁੱਤਰ ਸਰਵਣ ਸਿੰਘ, ਸ਼ਾਲੂ ਪੁੱਤਰ ਸੁਖਜੀਤ ਸਿੰਘ ਵਾਸੀ ਲੋਹੀਆਂ ਖਾਸ ਵਜੋਂ ਹੋਈ ਹੈ ਅਮਰਜੀਤ ਸਿੰਘ ਉਰਫ ਮੰਗਾ ਪੁੱਤਰ ਚਰਨ ਸਿੰਘ, ਰਣਜੀਤ ਸਿੰਘ ਉਰਫ ਦੀਪ ਪੁੱਤਰ ਰਾਜ ਕੁਮਾਰ, ਮੁਖ ਸਿੰਘ ਪੁੱਤਰ ਸਾਬੀ, ਸੋਨੂੰ ਸਿੰਘ ਪੁੱਤਰ ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਮੰਗਾ, ਪ੍ਰਿੰਸ ਪੁੱਤਰ ਸਾਹਿਬ ਸਿੰਘ ਸਾਰੇ ਵਾਸੀ ਸੁਲਤਾਨਪੁਰ ਲੋਧੀ, ਗੁਰਚਰਨ ਸਿੰਘ ਉਰਫ ਸੋਨੂੰ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਮਾਣਕ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਬਲਵਿੰਦਰ ਕੁਮਾਰ ਉਰਫ ਬਿੰਦੀ ਪੁੱਤਰ ਬੂਝਾ ਰਾਮ ਵਾਸੀ ਲੋਹੀਆਂ ਫਰਾਰ ਹੋ ਗਿਆ ਹੈ, ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ 18,700 ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।

