ਲੁਧਿਆਣਾ: ਟ੍ਰੈਫਿਕ ਪੁਲਿਸ ਨੇ ਜਾਅਲੀ ਨੰਬਰ ਵਾਲੀ ਗੱਡੀ ਨੂੰ ਜੁਰਮਾਨਾ ਕੀਤਾ ਤੇ ਜਦੋਂ ਇਹ ਮੈਸੇਜ ਅਸਲ ਵਾਹਨ ਨੰਬਰ ਦੇ ਮਾਲਕ ਤਕ ਗਿਆ ਤਾਂ ਉਸਨੂੰ ਪਤਾ ਲਗਾ ਫਿਰ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ , ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਡਿੰਪਲ ਸਿੰਘ ਦੀ ਸ਼ਿਕਾਇਤ 'ਤੇ ਜਗਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਡਿੰਪਲ ਨੇ ਆਪਣੀ ਸ਼ਿਕਾਇਤ 'ਚ ਪੁਲਸ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਮੈਸੇਜ ਆਇਆ ਸੀ ਕਿ ਉਸ ਦੀ ਗੱਡੀ ਦਾ ਵਰਧਵਾਨ ਚੌਕ 'ਤੇ ਚਲਾਨ ਕੱਟਿਆ ਗਿਆ ਹੈ, ਜਦੋਂ ਕਿ ਉਸ ਦੀ ਗੱਡੀ ਉਸ ਦੇ ਨਾਲ ਸੀ। ਉਹ ਵਰਧਨਮ ਚੌਕ ਨਹੀਂ ਗਿਆ ਸੀ। ਇਹ ਸੁਨੇਹਾ ਮਿਲਣ ਤੋਂ ਬਾਅਦ ਉਹ ਤੁਰੰਤ ਸਮਰਾਲਾ ਚੌਕ ਗਿਆ ਅਤੇ ਉਥੇ ਮੌਜੂਦ ਟ੍ਰੈਫਿਕ ਪੁਲਿਸ ਤੋਂ ਉਸ ਚਲਾਨ ਬਾਰੇ ਪਤਾ ਲੱਗਾ। ਬਾਅਦ ਵਿੱਚ ਉਸਨੂੰ ਪਤਾ ਲੱਗਿਆ ਕਿ ਪੁਲਿਸ ਨੇ ਇੱਕ ਹੋਰ ਗੱਡੀ ਦਾ ਚਲਾਨ ਕੀਤਾ ਸੀ। ਇਸ 'ਤੇ ਨੰਬਰ ਪਲੇਟ ਉਸ ਦੀ ਕਾਰ ਸੀ। ਡਿੰਪਲ ਨੇ ਪੁਲਿਸ ਨੂੰ ਦੱਸਿਆ ਕਿ ਕਿਸੇ ਨੇ ਉਸ ਦੀ ਕਾਰ ਦੀ ਨੰਬਰ ਪਲੇਟ ਦੀ ਦੁਰਵਰਤੋਂ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਕਤ ਚਲਾਨ ਜਗਜੀਤ ਸਿੰਘ ਵਾਸੀ ਕੂਮ ਕਲਾਂ ਦੇ ਨਾਮ 'ਤੇ ਕੱਟਿਆ ਗਿਆ ਸੀ। ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

