ਲੁਧਿਆਣਾ: ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਤਹਿਤ ਬਲਾਕ ਪੱਧਰੀ ਮੁਕਾਬਲਿਆਂ ਦੇ ਪਹਿਲੇ ਪੜਾਅ ਦੇ ਅਖੀਰਲੇ ਦਿਨ ਫੱਸਵੇਂ ਮੁਕਾਬਲੇ ਹੋਏ। ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਵਿੱਚ 5 ਬਲਾਕ ਮਲੌਦ, ਜਗਰਾਉਂ, ਮਾਛੀਵਾੜਾ, ਪੱਖੋਵਾਲ ਅਤੇ ਮਿਊਂਸੀਪਲ ਕਾਰਪੋਰੇਸਨ ਵਿੱਚ ਮਿਤੀ 7 ਸਤੰਬਰ ਤੋਂ 9 ਸਤੰਬਰ 2024 ਤੱਕ ਮੁਕਾਬਲੇ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਮਿਤੀ 3 ਸਤੰਬਰ 2024 ਤੋਂ 12 ਸਤੰਬਰ 2024 ਤੱਕ ਜਿਲ੍ਹਾ ਲੁਧਿਆਣਾ ਦੇ ਵੱਖ ਵੱਖ 14 ਬਲਾਕਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਸ ਟੂਰਨਾਂਮੈਂਟ ਵਿੱਚ ਵੱਖ ਵੱਖ ਸੱਤ ਖੇਡਾਂ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ ਨੈਸਨਲ, ਕਬੱਡੀ ਸਰਕਲ, ਵਾਲੀਬਾਲ ਸੂਟਿੰਗ ਅਤੇ ਵਾਲੀਬਾਲ ਸਮੈਸਿੰਗ ਵੱਖ ਵੱਖ ਉਮਰ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣੇ ਹਨ। ਇਸ ਟੂਰਨਾਂਮੈਂਟ ਦੇ ਪਹਿਲੇ ਪੜਾਅ ਵਿੱਚ 4 ਬਲਾਕ - ਲੁਧਿਆਣਾ-1, ਖੰਨਾ, ਸਿੱਧਵਾਂ ਬੇਟ ਅਤੇ ਸੁਧਾਰ ਵਿੱਚ ਤਹਿ ਕੀਤੇ ਸ਼ਡਿਊਲ ਅਨੁਸਾਰ ਖੇਡ ਮੁਕਾਬਲੇ 6 ਸਤੰਬਰ 2024 ਤੱਕ ਕਰਵਾਏ ਗਏ।

