ਸਮਾਣਾ : ਬੀਤੀ ਰਾਤ ਘੱਗਾ ਥਾਣੇ ਦੇ ਪਿੰਡ ਕਲਵਾਣੂ ਵਿੱਚ ਇੱਕ ਮਦਰੱਸੇ ਵਿੱਚ ਪੜ੍ਹਦੇ 8 ਬੱਚੇ ਫਰਾਰ ਹੋ ਗਏ। ਸਦਰ ਪੁਲੀਸ ਨੇ ਪਿੰਡ ਖਾਨਪੁਰ ਦੇ ਵਸਨੀਕਾਂ ਦੀ ਮਦਦ ਨਾਲ ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਓ.ਐਸ.ਡੀ. ਗੁਰਦੇਵ ਸਿੰਘ ਟਿਵਾਣਾ ਦੀ ਹਾਜ਼ਰੀ ਵਿੱਚ ਉਸ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ।
ਮਦਰੱਸੇ ਦੇ ਅਧਿਆਪਕ ਅਬਦੁਲ ਰਹਿਮਾਨ ਨੇ ਦੱਸਿਆ ਕਿ ਕਲਵਾਣੂ ਸਥਿਤ ਮਦਨੀ ਮਦਰੱਸੇ 'ਚ ਕਰੀਬ 75 ਬੱਚੇ ਪੜ੍ਹਦੇ ਹਨ, ਜੋ ਦਿਨ-ਰਾਤ ਉੱਥੇ ਰਹਿੰਦੇ ਹਨ। ਉਸ ਨੇ ਦੱਸਿਆ ਕਿ ਮੁਹਾਲੀ ਦੇ ਪਿੰਡ ਖਾਨਪੁਰ ਦੇ 8 ਬੱਚਿਆਂ ਨੇ 22 ਅਗਸਤ ਨੂੰ ਦਾਖਲਾ ਲਿਆ ਸੀ ਅਤੇ ਨਰਸਰੀ ਜਮਾਤ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਉਹ ਬਿਨਾਂ ਕਿਸੇ ਨੂੰ ਦੱਸੇ ਰਾਤ ਨੂੰ ਮਦਰੱਸੇ ਦਾ ਤਾਲਾ ਖੋਲ੍ਹ ਕੇ ਚਲੇ ਗਏ। ਇਸ ਘਟਨਾ ਤੋਂ ਬਾਅਦ ਹੜਕੰਪ ਮਚ ਗਿਆ। ਥਾਣਾ ਸਦਰ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਤੋਂ ਸੂਚਨਾ ਮਿਲੀ ਸੀ ਕਿ ਇਕ ਈ-ਰਿਕਸ਼ਾ 'ਚ 8 ਬੱਚੇ ਸਫਰ ਕਰ ਰਹੇ ਸਨ, ਜੋ ਉਨ੍ਹਾਂ ਦੇ ਪਿੰਡ ਦੇ ਹੀ ਨਹੀਂ ਸਨ। ਉਹ ਬੱਚਿਆਂ ਸਮੇਤ ਈ-ਰਿਕਸ਼ਾ ਨੂੰ ਥਾਣਾ ਸਦਰ ਸਮਾਣਾ ਵਿਖੇ ਲੈ ਕੇ ਆਏ ਅਤੇ ਬੱਚਿਆਂ ਤੋਂ ਉਨ੍ਹਾਂ ਦੇ ਵਾਰਸਾਂ, ਰਿਹਾਇਸ਼ ਅਤੇ ਸਿਹਤ ਬਾਰੇ ਜਾਣਕਾਰੀ ਲਈ। ਵਾਰਸਾਂ ਨੂੰ ਸੂਚਿਤ ਕਰਕੇ ਮੁਹਾਲੀ ਦੇ ਪਿੰਡ ਖਾਨਪੁਰ ਵਿਖੇ ਬੁਲਾ ਕੇ ਬੱਚਿਆਂ ਨੂੰ ਸੌਂਪ ਦਿੱਤਾ ਗਿਆ।

