ਗੜ੍ਹਸ਼ੰਕਰ : ਇਕ ਪੈਟਰੋਲ ਪੰਪ 'ਤੇ ਵੱਡੀ ਵਾਰਦਾਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਪੈਟਰੋਲ ਪੰਪ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ। ਥਾਣਾ ਗੜ੍ਹਸ਼ੰਗਰ ਦੀ ਪੁਲਸ ਨੇ ਐਚ.ਪੀ.ਫਿਊਲ ਪੰਪ ਗੈਰੀ ਮਾਨਸੋਵਾਲ ਦੇ ਮੈਨੇਜਰ ਪੰਕਜ ਕੁਮਾਰ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਚੋਰਾਂ ਨੇ ਪੰਪ ਦਾ ਸ਼ਟਰ ਤੋੜ ਕੇ ਅਲਮਾਰੀ 'ਚ ਰੱਖੇ 4 ਲੱਖ 25 ਹਜ਼ਾਰ ਰੁਪਏ ਅਤੇ ਕਾਊਂਟਰ 'ਚੋਂ 70 ਹਜ਼ਾਰ ਰੁਪਏ ਚੋਰੀ ਕਰ ਲਏ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਪੈਟਰੋਲ ਪੰਪ ਦੇ ਮੈਨੇਜਰ ਪੰਕਜ ਕੁਮਾਰ ਪੁੱਤਰ ਹਰਮੇਸ਼ ਚੰਦ ਵਾਸੀ ਵਾਰਡ ਨੰਬਰ 4, ਬਠੂਆਂ ਥਾਣਾ ਹਰੋਲੀ ਜ਼ਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ 10.30 ਵਜੇ ਉਹ ਅਤੇ ਉਸ ਦਾ ਸੇਲਜ਼ਮੈਨ ਰੋਹਿਤ ਕੁਮਾਰ ਘਰ ਗਏ ਸਨ। ਪੰਪ ਦੀ ਵਿਕਰੀ ਤੋਂ 70 ਹਜ਼ਾਰ ਰੁਪਏ ਇਕੱਠੇ ਕੀਤੇ ਅਤੇ 6 ਦਿਨਾਂ ਦੀ ਵਿਕਰੀ ਦੇ 4.5 ਲੱਖ ਰੁਪਏ ਅਲਮਾਰੀ ਵਿੱਚ ਰੱਖੇ ਹੋਏ ਸਨ।
ਪੰਕਜ ਕੁਮਾਰ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਸਵੇਰੇ 6 ਵਜੇ ਜਦੋਂ ਉਹ ਪੈਟਰੋਲ ਪੰਪ ਖੋਲ੍ਹਣ ਲਈ ਆਇਆ ਤਾਂ ਦੇਖਿਆ ਕਿ ਦਫਤਰ ਦਾ ਸ਼ਟਰ ਅੱਧਾ ਉਠਿਆ ਹੋਇਆ ਸੀ ਅਤੇ ਅੰਦਰ ਦਰਾਜ਼ ਖੁੱਲ੍ਹਾ ਪਿਆ ਸੀ, ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਅਲਮਾਰੀ ਖੋਲ੍ਹੀ ਤਾਂ ਉਸ ਵਿੱਚ ਰੱਖੇ 4.5 ਲੱਖ ਰੁਪਏ ਅਤੇ ਮੇਜ਼ ਦੇ ਦਰਾਜ਼ ਵਿੱਚੋਂ 70 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ। ਜਦੋਂ ਮੈਂ ਪੰਪ 'ਤੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਦੋ ਨੌਜਵਾਨ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਮੇਜ਼ ਅਤੇ ਅਲਮਾਰੀ ਦੀ ਭੰਨਤੋੜ ਕਰ ਰਹੇ ਸਨ। ਉਸ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਪੰਪ ਮਾਲਕ ਰਾਕੇਸ਼ ਕੁਮਾਰ ਨੂੰ ਦਿੱਤੀ ਗਈ। ਪੰਕਜ ਕੁਮਾਰ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਅਣਪਛਾਤੇ ਚੋਰਾਂ ਖਿਲਾਫ ਥਾਣਾ ਗੜ੍ਹਸ਼ੰਕਰ 'ਚ ਧਾਰਾ 331 (4), 305 ਬੀ.ਐੱਨ.ਐੱਸ.

