HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਬੋਰੀ 'ਚ ਮਿਲੀ ਨੌਜਵਾਨ ਦੀ ਲਾ+ਸ਼ ਮਾਮਲੇ 'ਚ ਪੁਲਿਸ ਦਾ ਵੱਡਾ ਖੁਲਾਸਾ


ਗੁਰਦਾਸਪੁਰ : ਜ਼ਿਲਾ ਪੁਲਸ ਗੁਰਦਾਸਪੁਰ ਨੇ ਬੀਤੇ ਦਿਨੀਂ ਰਣਜੀਤ ਬਾਗ ਨੇੜੇ ਇਕ ਰਜਵਾਹਾ ਤੋਂ ਬੋਰੀ 'ਚ ਬੰਦ ਲਾਸ਼ ਬਰਾਮਦ ਹੋਣ ਦੀ ਜਾਂਚ ਤੋਂ ਬਾਅਦ ਮ੍ਰਿਤਕ ਦੇ ਮਾਮੇ ਦੀ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਵਲੋਂ ਕੁੱਜ ਚੋਰੀ ਦਾ ਸਾਮਾਨ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮ੍ਰਿਤਕ ਦੀ ਉਮਰ 19 ਸਾਲ ਤੋਂ ਘੱਟ ਸੀ ਅਤੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਉਮਰ ਵੀ 19 ਸਾਲ ਤੋਂ ਘੱਟ ਹੈ।

ਇਸ ਸਬੰਧੀ ਪੱਤਰਕਾਰਾਂ ਨੂੰ ਐਸ.ਪੀ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮਿਲੀ ਲਾਸ਼ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਰਮੇਸ਼ ਲਾਲ ਲੁਭਿਆ ਵਾਸੀ ਪਿੰਡ ਦਾਖਲਾ ਵਜੋਂ ਹੋਈ ਹੈ। ਉਹ ਸਥਾਨਕ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਇੰਸਟੀਚਿਊਟ ਵਿੱਚ ਕੋਰਸ ਕਰ ਰਿਹਾ ਸੀ। ਲਾਸ਼ ਦਾ ਮੁਆਇਨਾ ਕਰਨ ਤੋਂ ਬਾਅਦ ਇਕ ਚੁੰਨੀ ਮਿਲੀ, ਜਿਸ ਨਾਲ ਲਾਸ਼ ਬੰਨ੍ਹੀ ਹੋਈ ਸੀ। ਜਿਸ ਕਾਰਨ ਇਸ ਮਾਮਲੇ ਵਿੱਚ ਕਿਸੇ ਲੜਕੀ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਦੇ ਮਾਮੇ ਦੀ ਲੜਕੀ ਪ੍ਰਿਆ ਪੁੱਤਰੀ ਸਲਵਿੰਦਰਾ ਵਾਸੀ ਪਿੰਡ ਦਾਖਲਾ ਦਾ ਆਪਣੇ ਜਮਾਤੀ ਬਾਊਬੀ ਪੁੱਤਰ ਰਾਮ ਲੁਭਾਇਆ ਵਾਸੀ ਘਰੋਟੀਆ ਨਾਲ ਪ੍ਰੇਮ ਸਬੰਧ ਸਨ। ਦੋਵੇਂ ਸਥਾਨਕ ਬੇਅੰਤ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਯੂਨੀਵਰਸਿਟੀ ਦੇ ਬੀਸੀਏ-ਪਹਿਲੇ ਸਾਲ ਦੇ ਵਿਦਿਆਰਥੀ ਹਨ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਪ੍ਰਿਆ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਪਿਛਲੇ ਦਿਨੀਂ ਉਸ ਦੇ ਘਰ ਕੋਈ ਹੋਰ ਮੈਂਬਰ ਨਾ ਹੋਣ ਕਾਰਨ ਉਸ ਨੇ ਆਪਣੇ ਪ੍ਰੇਮੀ ਬੌਬੀ ਨੂੰ ਆਪਣੇ ਘਰ ਬੁਲਾਇਆ ਸੀ। ਪਰ ਅਚਾਨਕ ਮ੍ਰਿਤਕ ਰੋਹਿਤ ਕੁਮਾਰ ਉਸਦੇ ਚਾਚੇ ਦਾ ਲੜਕਾ ਉਥੇ ਪਹੁੰਚ ਗਿਆ। ਇਸ ਨੂੰ ਲੈ ਕੇ ਪ੍ਰਿਆ ਅਤੇ ਰੋਹਿਤ ਵਿਚਕਾਰ ਝਗੜਾ ਹੋ ਗਿਆ। ਇਸ ਦੌਰਾਨ ਅਚਾਨਕ ਦੋਸ਼ੀ ਬੌਬੀ ਨੇ ਰੋਹਿਤ ਦੇ ਸਿਰ 'ਤੇ ਲੱਕੜ ਦਾ ਟੁਕੜਾ ਮਾਰਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਮਾਮਲੇ ਨੂੰ ਛੁਪਾਉਣ ਲਈ ਪ੍ਰਿਆ ਅਤੇ ਉਸ ਦੇ ਪ੍ਰੇਮੀ ਬੌਬੀ ਨੇ ਰੋਹਿਤ 'ਤੇ ਲੱਕੜਾਂ ਨਾਲ ਕਈ ਵਾਰ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਚੁੰਨੀ ਨਾਲ ਬੰਨ੍ਹ ਕੇ ਬੋਰੀ 'ਚ ਪਾ ਕੇ ਬੋਰੀ ਚੁੱਕ ਕੇ ਮੋਟਰਸਾਈਕਲ ਪੀ.ਬੀ.-06-ਏ.ਐੱਚ.-8489 'ਤੇ ਰੱਖ ਕੇ ਰਣਜੀਤ ਬਾਗ ਨੇੜੇ ਰਿਹਾਇਸ਼ੀ ਇਲਾਕੇ 'ਚ ਸੁੱਟ ਦਿੱਤੀ ਅਤੇ ਵਾਪਸ ਪਰਤ ਗਏ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲੈਣ ਉਪਰੰਤ ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੋਟਰਸਾਈਕਲ ਸਮੇਤ ਲੱਕੜ ਦੇ ਟੁਕੜੇ, ਚੁੰਨੀ ਅਤੇ ਰੱਸੀ ਬਰਾਮਦ ਕਰ ਲਈ।


 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies