ਜਲੰਧਰ : ਰੇਰੂ ਿਪੰਡ ਦੇ ਬਾਹਰ ਬੁੱਧਵਾਰ ਦੇਰ ਰਾਤ ਇਕ ਸ਼ਰਾਬ ਨਾਲ ਭਰੇ ਟਰੱਕ ਅਤੇ ਟਰਾਲੇ ਵਿਚਾਲੇ ਭਿਆਨਕ ਟੱਕਰ ਹੋ ਗਈ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਣਕਾਰੀ ਅਨੁਸਾਰ ਟਰਾਲਾ ਜੰਮੂ ਤੋਂ ਲੁਧਿਆਣਾ ਵੱਲ ਜਾ ਰਿਆ ਸੀ। ਜਿਵੇਂ ਹੀ ਉਹ ਰੇਰੂ ਪਿੰਡ ਦੇ ਬਾਹਰ ਪਹੁੰਚਿਆ ਤਾਂ ਰਾਜਪੁਰਾ ਤੋਂ ਐਲ ਵਨ ਵੱਲ ਸ਼ਰਾਬ ਲੈ ਕੇ ਜਾ ਰਹੇ ਟਰੱਕ ਚਾਲਕ ਨੇ ਲਾਪਰਵਾਹੀ ਦਿਖਾਉਂਦੇ ਹੋਏ ਅਚਾਨਕ ਟਰੱਕ ਨੂੰ ਹਾਈਵੇਅ 'ਤੇ ਭਜਾ ਦਿੱਤਾ, ਜਿਸ ਕਾਰਨ ਦੋਵੇਂ ਵਾਹਨ ਆਪਸ 'ਚ ਟਕਰਾ ਗਏ। ਹਾਦਸੇ ਤੋਂ ਬਾਅਦ ਹਾਈਵੇਅ 'ਤੇ ਜਾਮ ਲੱਗ ਗਿਆ। ਮੌਕੇ ’ਤੇ ਥਾਣਾ 8 ਦੇ ਏਐਸਆਈ ਸੰਜੇ ਕੁਮਾਰ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਜਾਮ ਨੂੰ ਹਟਵਾਇਆ ਅਤੇ ਫਿਰ ਕਰੇਨ ਦੀ ਮਦਦ ਨਾਲ ਦੇਰ ਰਾਤ ਦੋਵੇਂ ਵਾਹਨਾਂ ਨੂੰ ਹਾਈਵੇਅ ਤੋਂ ਹਟਾਉਣ ਦਾ ਕੰਮ ਸ਼ੁਰੂ ਕਰਵਾਇਆ।

