HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਕੂੜਾ ਇਕੱਠਾ ਕਰਨ ਦੀ ਆੜ 'ਚ ਔਰਤਾਂ ਕਰਨ ਆਈਆਂ ਵੱਡੀਆਂ ਵਾਰਦਾਤਾਂ, ਸੀਸੀਟੀਵੀ 'ਚ ਕੈਦ


ਲੁਧਿਆਣਾ: ਚੌਕੀ ਮਿਲਰਗੰਜ ਪੁਲਿਸ ਨੇ ਗਿੱਲ ਰੋਡ 'ਤੇ ਸਥਿਤ ਲੋਹੇ ਦੇ ਗੋਦਾਮ 'ਚੋਂ ਨਟ-ਬੋਲਟ ਦੀਆਂ ਬੋਰੀਆਂ ਚੋਰੀ ਕਰਨ ਦੇ ਦੋਸ਼ 'ਚ 4 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਔਰਤ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਸਬ ਇੰਸਪੈਕਟਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਚੋਰੀ ਦਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਇਨ੍ਹਾਂ ਔਰਤਾਂ ਨੇ ਮਹਿਮੂਦਪੁਰਾ ਵਿੱਚ ਸਥਿਤ ਇੱਕ ਫੈਕਟਰੀ ਦੇ ਗੋਦਾਮ ਦੇ ਤਾਲੇ ਤੋੜ ਕੇ 7 ਬੋਰੀਆਂ ਨਟ ਅਤੇ ਬੋਲਟ ਚੋਰੀ ਕੀਤੀਆਂ ਸਨ। ਮਹਿਲਾ ਵੱਲੋਂ ਕੀਤੀ ਉਪਰੋਕਤ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਅਤੇ ਫੁਟੇਜ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਔਰਤਾਂ ਨੂੰ ਕਾਬੂ ਕਰ ਲਿਆ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਡਗੁਰੀ ਰੋਡ 'ਤੇ ਢੱਕਾ ਕਾਲੋਨੀ 'ਚ ਰਹਿਣ ਵਾਲੀਆਂ ਇਹ ਔਰਤਾਂ ਮੂਲ ਰੂਪ 'ਚ ਰਾਜਸਥਾਨ ਦੀਆਂ ਹਨ ਅਤੇ ਕੂੜਾ ਇਕੱਠਾ ਕਰਨ ਦੀ ਆੜ 'ਚ ਵਾਰਦਾਤਾਂ ਕਰਦੀਆਂ ਹਨ। ਪੁੱਛਗਿੱਛ ਦੌਰਾਨ ਮੁਲਜ਼ਮ ਔਰਤਾਂ ਨੇ ਦੱਸਿਆ ਕਿ ਉਹ ਦਿਨ ਵੇਲੇ ਦੁਕਾਨਾਂ ਜਾਂ ਗੁਦਾਮਾਂ 'ਤੇ ਦੇਖ ਰੇਖ ਕਰਦੀਆਂ ਸਨ ਅਤੇ ਮੌਕਾ ਦੇਖ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਔਰਤਾਂ ਤੋਂ ਹੋਰ ਵਾਰਦਾਤਾਂ ਬਾਰੇ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।


 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies