ਮੁਕਤਸਰ : ਮੁਕਤਸਰ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ NEET ਪ੍ਰੀਖਿਆ 2017 ਵਿੱਚ ਟਾਪ ਕਰਨ ਵਾਲੇ ਨਵਦੀਪ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਨਵਦੀਪ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦਾ ਵਿਦਿਆਰਥੀ ਸੀ ਅਤੇ ਉਸ ਨੇ ਸਾਲ 2017 ਦੀ ਨੀਟ ਪ੍ਰੀਖਿਆ 'ਚ ਟਾਪ ਕੀਤਾ ਸੀ। ਉਹ ਹੁਣ ਮੌਲਾਨਾ ਆਜ਼ਾਦ ਕਾਲਜ, ਨਵੀਂ ਦਿੱਲੀ ਤੋਂ ਐਮ.ਡੀ. ਰੇਡੀਓ ਡਾਇਗਨੋਸਿਸ (ਦੂਜੇ ਸਾਲ) ਦੀ ਪੜ੍ਹਾਈ ਕਰ ਰਿਹਾ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਸ ਦੀ ਸ਼ੱਕੀ ਹਾਲਾਤਾਂ 'ਚ ਹੋਈ ਹੈ ਸੂਤਰਾਂ ਮੁਤਾਬਕ ਉਸ ਨੇ ਖੁਦਕੁਸ਼ੀ ਕਰ ਲਈ ਹੈ ਪਰ ਫਿਲਹਾਲ ਬਿਨਾਂ ਪੁੱਛਗਿੱਛ ਤੋਂ ਕੁਝ ਵੀ ਕਹਿਣਾ ਠੀਕ ਨਹੀਂ ਹੋਵੇਗਾ।

